ਇਕੋ ਪਰਿਵਾਰ ਦੇ 3 ਜੀਆਂ ਦੇ ਸ਼ੱਕੀ ਹਾਲਾਤ ’ਚ ਹੋਏ ਕਤਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਪਨਗਰ ਵਿਖੇ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦੇ ਸ਼ੱਕੀ ਹਾਲਾਤ ’ਚ ਹੋਏ ਕਤਲ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਪਰ ਹਾਲੇ ਤੱਕ ਇਨ੍ਹਾਂ ਕਤਲਾਂ ਦੀ ਗੁੱਥੀ ਪੂਰੀ ਤਰ੍ਹਾਂ ਸੁਲਝਾਈ ਨਹੀਂ ਜਾ ਸਕੀ। ਦੱਸਿਆ ਜਾ ਰਿਹਾ ਹੈ ਕਿ ਸ਼ਾਮੀ ਪਾਵਰ ਕਾਲੋਨੀ ਦੇ ਮਕਾਨ ਨੰ. 62 ਟਾਈਪ 4 ’ਚ ਪੁਲਿਸ ਨੇ ਤਿੰਨ ਲਾਸ਼ਾਂ ਸ਼ੱਕੀ ਹਾਲਾਤ ’ਚ ਬਰਾਮਦ ਕੀਤੀਆਂ ਸੀ, ਜਿਸ ’ਚ ਇਕ ਲਾਸ਼ ਪੁਰਸ਼ ਹਰਚਰਨ ਸਿੰਘ, ਦੂਜੀ ਲਾਸ਼ ਔਰਤ ਪਰਮਜੀਤ ਕੌਰ ਅਤੇ ਤੀਜੀ ਲਾਸ਼ ਕੁੜੀ ਚਰਨਪ੍ਰੀਤ ਕੌਰ ਦੀ ਬਰਾਮਦ ਹੋਈ ਸੀ, ਜਿਸ ਮਗਰੋਂ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਜਾਣਕਾਰੀ ਅਨੁਸਾਰ ਇਹ ਕਾਰਾ ਘਰ ਦੇ ਹੀ ਇਕ ਵਿਅਕਤੀ ਵੱਲੋਂ ਕੀਤਾ ਗਿਆ ਹੈ, ਜਿਸ ਨੇ ਪਹਿਲਾਂ ਪਤੀ, ਪਤਨੀ ਦਾ ਕਤਲ ਕੀਤਾ ਤੇ ਕੁੜੀ ਦਾ ਕਤਲ ਕੀਤਾ ਜੋ ਕਿ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਤੌਰ ਐੱਮ. ਬੀ. ਬੀ. ਐੱਸ. ਡਾਕਟਰ ਤਾਇਨਾਤ ਸੀ। ਸੂਤਰਾਂ ਦਾ ਕਹਿਣਾ ਹੈ ਕਿ ਕਤਲ ਤੋਂ ਇਕ ਦਿਨ ਪਹਿਲਾਂ ਪਰਿਵਾਰਕ ਮੈਂਬਰ ਨੇ ਪਿਤਾ ਦੇ ਫੋਨ ’ਤੋਂ ਦੋਧੀ ਨੂੰ ਸੂਚਨਾ ਦਿੱਤੀ ਕਿ ਤਿੰਨ-ਚਾਰ ਦਿਨ ਅਸੀਂ ਬਾਹਰ ਜਾਣਾ ਹੈ, ਇਸ ਲਈ ਦੁੱਧ ਪਾਉਣ ਨਾ ਆਇਓ। ਇਹ ਕਤਲ ਬੜੀ ਸੋਚੀ ਸਮਝੀ ਸਾਜ਼ਿਸ਼ ਅਧੀਨ ਕੀਤੇ ਗਏ ਹਨ ਪਰ ਇਸ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਚੱਲਿਆ। ਪਰਿਵਾਰ ਦਾ ਇਕ ਮੁੰਡਾ ਲਾਪਤਾ ਦੱਸਿਆ ਜਾ ਰਿਹਾ ਹੈ ਅਤੇ ਉਸ ਦਾ ਫ਼ੋਨ ਵੀ ਬੰਦ ਆ ਰਿਹਾ ਹੈ।

ਕਾਤਲ ਨੇ ਦਸਤਾਨੇ ਪਾ ਕੇ ਚਾਕੂ ਨਾਲ ਬੜੀ ਹਸ਼ਿਆਰੀ ਨਾਲ ਕਤਲ ਕੀਤਾ ਜਾਪਦਾ ਹੈ ਜੋਕਿ ਵਾਰਦਾਤ ਵਾਲੀ ਥਾਂ ’ਤੇ ਕਾਤਲ ਦੇ ਫਿੰਗਰ ਪ੍ਰਿੰਟ ਪ੍ਰਾਪਤ ਨਹੀਂ ਹੋਏ। ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..