ਮੂਸੇਵਾਲਾ ਕਤਲ ਮਾਮਲਾ : ਜਲਦ ਹੋ ਸਕਦੀ ਹੈ ਸਿਆਸੀ ਆਗੂ ਦੀ ਗ੍ਰਿਫਤਾਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਪੁਲਿਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਵਲੋਂ ਕਈ ਗੈਂਗਸਟਰਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ । ਬੀਤੀ ਦਿਨੀ ਇਸ ਮਾਮਲੇ 'ਚ ਪੁਲਿਸ ਨੇ 2 ਗੈਂਗਸਟਰਾਂ ਨੂੰ ਕਾਬੂ ਕੀਤਾ ਸੀ। ਦੱਸ ਦਈਏ ਕਿ ਪੁਲਿਸ ਵਲੋਂ ਇਸ ਮਾਮਲੇ 'ਚ 2 ਗੈਂਗਸਟਰਾਂ ਜਗਰੂਪ, ਮਨੂੰ ਦਾ ਐਨਕਾਊਂਟਰ ਕੀਤਾ ਗਿਆ ਸੀ। ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਕਤਲ ਮਾਮਲੇ 'ਚ ਸਿਆਸੀ ਲੀਡਰ ਦੀ ਗ੍ਰਿਫਤਾਰੀ ਹੋ ਸਕਦੀ ਹੈ ।ਸਿੱਧੂ ਦੇ ਪਿਤਾ ਵਲੋਂ ਕਾਫੀ ਸਮੇ ਤੋਂ ਕਾਤਲਾਂ ਨੂੰ ਸਜ਼ਾ ਦੇਣ ਦੀ ਗੱਲ ਕਹਿ ਜਾ ਰਹੀ ਹੈ ।

ਹਾਲਾਂਕਿ ਇਸ ਮਾਮਲੇ 'ਚ ਕਈ ਗੈਂਗਸਟਰਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ । ਸਿੱਧੂ ਦੇ ਪਿਤਾ ਨੇ ਬਿਆਨ 'ਚ ਕਿਹਾ ਸੀ ਕਿ ਉਹ ਸਮਾਂ ਆਉਣ 'ਤੇ ਹੀ ਵੱਡੇ ਨਾਮਾਂ ਦਾ ਖ਼ੁਲਾਸਾ ਕਰਨਗੇ । ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਇਸ ਮਾਮਲੇ 'ਚ ਮਨਦੀਪ ਤੇ ਮਨਪ੍ਰੀਤ ਨੂੰ ਪੁਲਿਸ ਨੇ ਕਾਬੂ ਕੀਤਾ ਸੀ। ਜਿਨ੍ਹਾਂ ਕੋਲੋਂ ਸਿੱਧੂ ਕਤਲ 'ਚ ਵੱਡੇ ਖੁਲਾਸੇ ਹੋ ਸਕਦੇ ਹਨ। ਗੈਂਗਸਟਰ ਕਪਿਲ ਨੇ ਵੀ ਪੁੱਛਗਿੱਛ ਵਿੱਚ ਦੱਸਿਆ ਕਿ ਉ ਪਹਿਲਾ ਸਲਮਾਨ ਖਾਨ ਦੀ ਰੇਕੀ ਕਰ ਰਿਹਾ ਸੀ ਪਰ ਉਸ ਦੀ ਸੁਰੱਖਿਆ ਵੱਧ ਹੋਣ ਕਾਰਨ ਅਸਫਲ ਹੋ ਗਏ। ਕਪਿਲ ਕੋਲੋਂ ਪੁੱਛਗਿੱਛ ਲਈ ਮੁੰਬਈ ਪੁਲਿਸ ਵੀ ਪੰਜਾਬ ਪਹੁੰਚੀ ਸੀ।