ਜਾਇਦਾਦ ’ਚ ਵਾਧੇ ਦੇ ਮਾਮਲੇ ’ਚ ਮਸਕ ਤੇ ਬੇਜੋਸ ਨੂੰ ਪਛਾੜਿਆ ਗੌਤਮ ਅਡਾਣੀ ਨੇ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਅਡਾਣੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਣੀ ਦੀ ਜਾਇਦਾਦ ’ਚ ਇਸ ਸਾਲ ਭਾਰੀ ਵਾਧਾ ਹੋਇਆ ਹੈ। ਜਾਇਦਾਦ ’ਚ ਵਾਧੇ ਮਾਮਲੇ 'ਚ ਉਨ੍ਹਾਂ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਅਡਾਣੀ ਨੇ ਇਸ ਸਾਲ ਸੰਪੱਤੀ ਦੇ ਮਾਮਲੇ ’ਚ ਦੁਨੀਆ ਦੇ ਸਭ ਤੋਂ ਵੱਡੇ ਧਨਕੁਬੇਰਾਂ ਏਲਨ ਮਸਕ, ਜੇਫ ਬੇਜੋਸ ਤੇ ਬਿਲ ਗੇਟਸ ਨੂੰ ਪਛਾੜ ਦਿੱਤਾ ਹੈ। ਅਡਾਣੀ ਦੇ ਕਾਰੋਬਾਰਾਂ ’ਚ ਨਿਵੇਸ਼ਕਾਂ ਦੁਆਰਾ ਚੰਗਾ ਖਾਸਾ ਨਿਵੇਸ਼ ਕੀਤੇ ਜਾਣ ਦੇ ਚੱਲਦਿਆ ਉਨ੍ਹਾਂ ਦੀ ਸੰਪੱਤੀ ’ਚ ਇਹ ਇਜਾਫਾ ਹੋਇਆ ਹੈ। ਅਡਾਣੀ ਗਰੁੱਪ ਕੋਲ ਪੋਟਰਸ ਤੋਂ ਲੈ ਕੇ ਪਾਵਰ ਪਲਾਂਟਸ ਤਕ ਦੇ ਕਾਰੋਬਾਰ ਹਨ। ਸਿਰਫ ਇਕ ਨੂੰ ਛੱਡ ਕੇ ਅਡਾਣੀ ਸਮੂਹ ਦੇ ਸਾਰੇ ਸ਼ੇਅਰਾਂ ’ਚ ਇਸ ਸਾਲ ਘੱਟ ਤੋਂ ਘੱਟ 50 ਫੀਸਦੀ ਤਕ ਦੀ ਤੇਜ਼ੀ ਆਈ ਹੈ।

ਬਲੂਮਬਰਗ ਬਿਲੀਅਨਰਜ਼ ਇੰਡੈਕਸ ਮੁਤਾਬਕ ਇਸ ਸਾਲ ਹੁਣ ਤਕ ਗੌਤਮ ਅਡਾਣੀ ਦੀ ਜਾਇਦਾਦ ’ਚ 15.8 ਬਿਲੀਅਨ ਡਾਲਰ ਜੁੜੇ ਹਨ। ਉਧਰ ਅਮਰੀਕੀ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੇ ਸੀਈਓ ਏਲਨ ਮਸਕ ਦੀ ਜਾਇਦਾਦ ’ਚ ਇਸ ਸਾਲ ਹੁਣ ਤਕ 8.93 ਬਿਲੀਅਨ, ਬਿੱਲ ਗੇਟਸ ਦੀ ਜਾਇਦਾਦ ’ਚ ਹੁਣ ਤਕ 236 ਮਿਲੀਅਨ ਅਤੇ ਵਾਰੇਨ ਬਫੇ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਸੰਪੱਤੀ 'ਚ ਹੁਣ ਤਕ 11.7 ਬਿਲੀਅਨ ਡਾਲਰ ਦਾ ਇਜਾਫਾ ਹੋਇਆ ਹੈ।

ਬਲੂਮਬਰਗ ਬਿਲੀਅਨਰਜ਼ ਇੰਡੈਕਸ ’ਚ ਗੌਤਮ ਅਡਾਣੀ ਇਸ ਸਮੇਂ 49.6 ਬਿਲੀਅਨ ਡਾਲਰ ਦੀ ਸੰਪੱਤੀ ਨਾਲ 26ਵੇਂ ਸਥਾਨ ’ਤੇ ਹਨ। ਵਿਸ਼ਵ ਦੇ ਸਭ ਤੋਂ ਅਮੀਰ ਲੋਕਾਂ ਦੀ ਇਸ ਸੂਚੀ ’ਚ ਰਿਲਾਇੰਸ ਇੰਡੀਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ 10ਵੇਂ ਸਥਾਨ ’ਤੇ ਹਨ। ਬਲੂਮਬਰਗ ਬਿਲੀਅਨਰਜ਼ ਇੰਡੈਕਸ ਮੁਤਾਬਕ ਉਨ੍ਹਾਂ ਦੀ ਜਾਇਦਾਦ ਇਸ ਸਮੇਂ 83.1 ਬਿਲੀਅਨ ਡਾਲਰ ਹੈ।

More News

NRI Post
..
NRI Post
..
NRI Post
..