ਰਮਜ਼ਾਨ ਦੇ ਰੋਜ਼ੇ ਦੋਰਾਨ ਵੀ ਲਗਵਾ ਸਕਦੇ ਹਨ ਮੁਸਲਮਾਨ ਕੋਰੋਨਾ ਵੈਕਸੀਨ,ਨਹੀਂ ਟੁੱਟੇਗਾ ਰੋਜ਼ਾ

by vikramsehajpal

ਬ੍ਰਿਟੇਨ(ਦੇਵ ਇੰਦਰਜੀਤ) : ਰਮਜ਼ਾਨ ਦਾ ਮਹੀਨਾ ਦੁਨੀਆ ਭਰ ਦੇ ਮੁਸਲਮਾਨਾਂ ਲਈ ਪਵਿੱਤਰ ਮਹੀਨਾ ਹੈ।ਬ੍ਰਿਟੇਨ ਦੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਬੁੱਧੀਜੀਵੀਆਂ ਤੇ ਆਗੂਆਂ ਨੇ ਕਿਹਾ ਹੈ ਕਿ ਕੋਵਿਡ-19 ਟੀਕੇ ਦੀ ਵਰਤੋਂ ਕਰਨ ਤੇ ਰਮਜ਼ਾਨ ਦੇ ਰੋਜ਼ੇ ’ਚ ਕੋਈ ਵਿਵਾਦ ਨਹੀਂ।ਇਸ ਦੌਰਾਨ ਮੁਸਲਮਾਨ ਸਵੇਰ ਤੋਂ ਸ਼ਾਮ ਤਕ ਖਾਣ-ਪੀਣ ਤੋਂ ਖੁਦ ਨੂੰ ਰੋਕ ਲੈਂਦੇ ਹਨ।

ਹਾਲਾਂਕਿ ਰੋਜ਼ਾ ਦੀ ਸਥਿਤੀ ’ਚ ਧਾਰਮਿਕ ਸਿੱਖਿਆ ਮੁਸਲਮਾਨਾਂ ਨੂੰ ‘ਸਰੀਰ ਦੇ ਅੰਦਰ ਕਿਸੇ ਵੀ ਚੀਜ ਦੇ ਦਾਖਲ ਹੋਣ’ ਤੋਂ ਰੋਕਦੀ ਹੈ। ਬ੍ਰਿਟਿਸ਼ ਬੁੱਧੀਜੀਵੀਆਂ ਨੇ ਕਿਹਾ ਹੈ ਕਿ ਇਹ ਨਿਯਮ ਕੋਵਿਡ-19 ਟੀਕੇ ’ਤੇ ਲਾਗੂ ਨਹੀਂ ਹੁੰਦਾ। ਇਮਾਮ ਮੁਸਤਫਾ ਹੁਸੈਨ ਨੇ ਅਰਬ ਨਿਊਜ਼ ਨੂੰ ਦੱਸਿਆ, “ਟੀਕੇ ’ਚ ਪੋਸ਼ਣ ਦੀ ਕੋਈ ਮਾਤਰਾ ਨਹੀਂ ਹੈ ਅਤੇ ਅਸੀ ਟੀਕੇ ਬਾਰੇ ਵਿਚਾਰ ਕਰਨ ਸਮੇਂ ਉਸ ਨਾਲ ਸਰੀਰ ਨੂੰ ਕੀ ਮਿਲਦਾ ਹੈ, ਉਸ ’ਤੇ ਵਿਚਾਰ ਕਰਦੇ ਹਾਂ। ਜੇ ਟੀਕਾ ਸਰੀਰ ਨੂੰ ਕੋਈ ਪੌਸ਼ਟਿਕ ਨਹੀਂ ਦਿੰਦਾ ਤਾਂ ਫਿਰ ਤੁਹਾਨੂੰ ਇਸ ਦੀ ਵਰਤੋਂ ਕਰਨ ਦੀ ਮਨਜੂਰੀ ਹੈ, ਭਾਵੇਂ ਤੁਸੀਂ ਰੋਜ਼ੇ ’ਚ ਹੋ।” ਉਨ੍ਹਾਂ ਕਿਹਾ, “ਇਸ ਨਾਲ ਤੁਹਾਡਾ ਰੋਜ਼ਾ ਬਿਲਕੁਲ ਨਹੀਂ ਖਰਾਬ ਹੁੰਦਾ।ਰਮਜ਼ਾਨ ਦੌਰਾਨ ਟੀਕਾ ਲਗਵਾਉਣਾ ਕੋਈ ਗਲਤ ਨਹੀਂ। ਦਵਾਈ ਤੇ ਰੋਜ਼ਾ ਕੋਈ ਨਵਾਂ ਨਹੀਂ ਹੈ।

ਬੀਮਾਰ ਪੈਣ ਦੀ ਸਥਿਤੀ ’ਚ ਮੁਸਲਮਾਨ ਰੋਜ਼ਾ ਦਾ ਤਿਆਗ ਕਰ ਸਕਦੇ ਹਨ, ਉਹ ਰਮਜ਼ਾਨ ਤੋਂ ਬਾਅਦ ਛੱਡੇ ਹੋਏ ਰੋਜ਼ੇ ਦੀ ਭਰਪਾਈ ਕਰ ਸਕਦੇ ਹਨ। ਇਸ ਸਮੇਂ ਪੂਰੇ ਬ੍ਰਿਟੇਨ ’ਚ ਟੀਕਾਕਰਨ ਮੁਹਿੰਮ ਚੱਲ ਰਹੀ ਹੈ ਤੇ ਇਸ ਵਿਚਕਾਰ ਰੋਜ਼ਾ ਵੀ ਸ਼ੁਰੂ ਹੋ ਗਿਆ ਹੈ। ਚਿੰਤਾ ਦੀ ਗੱਲ ਇਹ ਹੈ ਕਿ ਬ੍ਰਿਟੇਨ ਦੀ 2.50 ਮਿਲੀਅਨ ਮੁਸਲਿਮ ਆਬਾਦੀ ਲਈ ਟੀਕਾਕਰਣ ਦੀ ਰਫ਼ਤਾਰ ਹੌਲੀ ਪੈ ਸਕਦੀ ਹੈ।