2 ਸਕੇ ਭਰਾਵਾਂ ਦੀਆਂ ਟੋਟੇ -ਟੋਟੇ ਹੋਈਆਂ ਮਿਲੀਆਂ ਲਾਸ਼ਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ,ਜਿੱਥੇ 2 ਸਕੇ ਭਰਾਵਾਂ ਦੀਆਂ ਟੋਟੇ -ਟੋਟੇ ਹੋਈਆਂ ਲਾਸ਼ਾ ਮਿਲੀਆਂ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਸ਼ਾ ਤੋਂ 25 ਫੁੱਟ ਦੂਰ ਸ਼ਰਾਬ ਦੀ ਖਾਲੀ ਬੋਤਲ ,ਖੂਨ ਦੇ ਨਿਸ਼ਾਨ ਤੇ ਘਸੀਟਣ ਦੇ ਨਿਸ਼ਾਨ ਮਿਲੇ ਹਨ। ਇਸ ਤੋਂ ਸ਼ੱਕ ਜ਼ਾਹਿਰ ਹੁੰਦਾ ਹੈ ਕਿ ਦੋਵਾਂ ਦਾ ਕਤਲ ਕੀਤਾ ਗਿਆ । ਕਤਲ ਕਰਨ ਤੋਂ ਬਾਅਦ ਇਸ ਨੂੰ ਆਤਮਹੱਤਿਆ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ । ਲਾਸ਼ਾ ਨੂੰ ਰੇਲਵੇ ਟਰੈਕ 'ਤੇ ਸੁੱਟ ਦਿੱਤਾ ਗਿਆ, ਜਿੱਥੇ ਲਾਸ਼ਾ ਦੇ ਟੋਟੇ- ਟੋਟੇ ਹੋ ਗਏ।

ਫਿਲਹਾਲ ਪੁਲਿਸ ਨੂੰ ਦੋਵਾਂ ਲਾਸ਼ਾ ਦੀ ਪਛਾਣ ਕਰਨੀ ਮੁਸ਼ਕਿਲ ਹੋ ਰਹੀ ਹੈ। ਜਦੋ ਇਸ ਘਟਨਾ ਦੀ ਪਿੰਡ ਮਹੰਤ ਗੱਲ ਫੈਲੀ ਤਾਂ ਮ੍ਰਿਤਕਾਂ ਦੇ ਗੁਆਂਢੀ ਨੇ ਪਛਾਣ ਕਰਦੇ ਇਨ੍ਹਾਂ ਦਾ ਨਾਮ ਸੁਖਜਿੰਦਰ ਸਿੰਘ ਤੇ ਸਤਿੰਦਰ ਸਿੰਘ ਦੱਸਿਆ ਹੈ । ਦੋਵੇ ਭਰਾ ਜੇਸੀਬੀ ਚਲਾਉਣ ਦਾ ਕੰਮ ਕਰਦੇ ਸੀ । ਜਾਣਕਾਰੀ ਅਨੁਸਾਰ ਬੀਤੀ ਰਾਤ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਇੱਕ ਗੱਡੀ ਪਲਟ ਗਈ ਤੇ ਜੇਸੀਬੀ ਦੀ ਲੋੜ ਹੈ । ਜਿਸ ਤੋਂ ਬਾਅਦ ਦੋਵੇ ਭਰਾ ਜੇਸੀਬੀ ਮਸ਼ੀਨ ਲੈ ਕੇ ਰੋਹਤਕ ਕੋਲੋਂ ਪਹੁੰਚ ਗਏ। ਜਿਸ ਤੋਂ ਬਾਅਦ ਹੁਣ ਦੋਵਾਂ ਦੀ ਲਾਸ਼ਾ ਬਰਾਮਦ ਹੋਈਆਂ ਹਨ ।