ਪੈਰਾਲੰਪਿਕ ਖੇਡਾਂ ਸ਼ੁਰੂ ਹੋ ਰਹੀਆਂ ਹਨ ਖੇਡਾਂ ਵਿਚ ਹਿੱਸਾ ਲੈ ਰਹੇ ਭਾਰਤੀ ਦਲ ਨੂੰ ਮੇਰੀਆਂ ਸ਼ੁੱਭਕਾਮਨਾਵਾਂ : PM ਮੋਦੀ

ਪੈਰਾਲੰਪਿਕ ਖੇਡਾਂ ਸ਼ੁਰੂ ਹੋ ਰਹੀਆਂ ਹਨ ਖੇਡਾਂ ਵਿਚ ਹਿੱਸਾ ਲੈ ਰਹੇ ਭਾਰਤੀ ਦਲ ਨੂੰ ਮੇਰੀਆਂ ਸ਼ੁੱਭਕਾਮਨਾਵਾਂ : PM ਮੋਦੀ

ਦਿੱਲੀ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਹਿੱਸਾ ਲੈ ਰਹੇ ਭਾਰਤੀ ਦਲ ਦੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਮੋਦੀ ਨੇ ਇਨ੍ਹਾਂ ਖੇਡਾਂ ਦੇ ਆਗਾਜ਼ ਤੋਂ ਪਹਿਲਾਂ ਮੰਗਲਵਾਰ ਨੂੰ ਇਕ ਟਵੀਟ ਸੰਦੇਸ਼ ਵਿਚ ਕਿਹਾ, ‘ਪੈਰਾਲੰਪਿਕ ਖੇਡਾਂ ਸ਼ੁਰੂ ਹੋ ਰਹੀਆਂ ਹਨ, ਖੇਡਾਂ ਵਿਚ ਹਿੱਸਾ ਲੈ ਰਹੇ ਭਾਰਤੀ ਦਲ ਨੂੰ ਮੇਰੀਆਂ ਸ਼ੁੱਭਕਾਮਨਾਵਾਂ। ਸਾਨੂੰ ਉਨ੍ਹਾਂ ਐਥਲੀਟਾਂ ’ਤੇ ਮਾਣ ਹੈ ਜੋ ਪੈਰਾਲੰਪਿਕ ਵਿਚ ਦੀ ਅਗਵਾਈ ਕਰ ਰਹੇ ਹਨ।’

ਮੋਦੀ ਨੇ ਭਾਰਤੀ ਦਲ ਦੇ ਖਿਡਾਰੀਆਂ ਨਾਲ ਪੈਰਾਲੰਪਿਕ ਲਈ ਰਵਾਨਾ ਹੋਣ ਤੋਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ ਸੀ। ਅੱਜ ਤੋਂ ਟੋਕੀਓ ਵਿਚ ਸ਼ੁਰੂ ਹੋ ਰਹੇ ਪੈਰਾਲੰਪਿਕ ਵਿਚ ਭਾਰਤ ਦੇ 54 ਐਥਲੀਟ, ਤੀਰਅੰਦਾਜ਼ੀ, ਐਥਲੈਟਿਕਸ ਟਰੈਕ ਐਂਡ ਫੀਲਡ, ਬੈਡਮਿੰਟਨ, ਤੈਰਾਕੀ, ਵੇਟਲਿਫਟਿੰਗ ਸਮੇਤ 9 ਖੇਡਾਂ ਵਿਚ ਹਿੱਸਾ ਲੈਣਗੇ। ਇਹ ਕਿਸੇ ਵੀ ਪੈਰਾਲੰਪਿਕ ਵਿਚ ਭਾਰਤ ਵੱਲੋਂ ਭੇਜੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਟੀਮ ਹੈ। ਸਾਰੇ 54 ਐਥਲੀਟ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਟੌਪਸ ਦਾ ਹਿੱਸਾ ਹਨ। ਟੋਕੀਓ ਪੈਰਾਲੰਪਿਕ 5 ਸਤੰਬਰ ਤੱਕ ਹੋਣਗੇ।