ਮਿਆਂਮਾਰ,(ਦੇਵ ਇੰਦਰਜੀਤ) :ਪਿਛਲੇ ਮਹੀਨੇ ਹੋਏ ਤਖ਼ਤਾ ਪਲਟ ਦਾ ਵਿਰੋਧ ਕਰਨ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ ਸੀ। ਮਿਆਂਮਾਰ ਦੇ ਸਰਕਾਰ ਟੈਲੀਵਿਜ਼ਨ ਮੁਤਾਬਕ ਯੰਗੂਨ ਦੀ ਇਨਸਿਨ ਜੇਲ੍ਹ ਦੇ ਬਾਹਰ ਰਿ ਹਾਅ ਕੀਤੇ ਗਏ ਮੁਜ਼ਾਹਰਾਕਾਰੀਆਂ ਨਾਲ ਭਰੀਆਂ ਬੱਸਾਂ ਨੂੰ ਦੇਖਿਆ ਗਿਆ। ਰਿਹਾਅ ਕੀਤੇ ਗਏ ਲੋਕਾਂ 'ਚੋਂ ਵਧੇਰੇ ਨੌਜਵਾਨ ਸਨ ਤੇ ਉਹ ਖ਼ੁਸ਼ ਦਿਖਾਈ ਦੇ ਰਹੇ ਸਨ।
ਮੁਜ਼ਾਹਰਾਕਾਰੀਆਂ 'ਚੋਂ ਕੁਝ ਨੇ ਤਿੰਨ ਉਂਗਲਾਂ ਦਾ ਨਿਸ਼ਾਨ ਦੇਖਿਆ ਜਿਹੜਾ ਫ਼ੌਜੀ ਸ਼ਾਸਨ ਖ਼ਿਲਾਫ਼ ਵਿਰੋਧ ਦਾ ਪ੍ਰਤੀਕ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਇਕ ਫਰਵਰੀ ਨੂੰ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਦਾ ਤਖ਼ਤਾ ਪਲਟ ਹੋਣ ਤੋਂ ਬਾਅਦ ਮਾਰਚ ਦੇ ਸ਼ੁਰੂਆਤ 'ਚ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ ਸੀ।
ਇਕ ਮਹਿਲਾ ਵਕੀਲ ਨੇ ਪਛਾਣ ਗੁਪਤ ਰੱਖਦੇ ਹੋਏ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਦੱਸਿਆ ਕਿ ਹੁਣ ਮੁਜ਼ਾਹਰਾਕਾਰੀਆਂ ਕਾਰਨ ਗਿ੍ਫ਼ਤਾਰ ਸਿਰਫ਼ 55 ਲੋਕ ਜੇਲ੍ਹ 'ਚ ਹਨ ਤੇ ਸੰਭਵਤ ਹੈ ਕਿ ਉਨ੍ਹਾਂ ਖ਼ਿਲਾਫ਼ ਸਜ਼ਾ ਜ਼ਾਬਤਾ ਦੀ ਧਾਰਾ 505 ਏ ਤਹਿਤ ਦੋਸ਼ ਲਗਾਏ ਜਾਣਗੇ। ਇਸ 'ਚ ਤਿੰਨ ਸਾਲ ਤਕ ਕੈਦ ਦੀ ਮੱਦ ਹੈ।



