ਬਹੁਮਤ ਨਹੀਂ ਸਾਬਿਤ ਕਰ ਸਕੇ ਨਾਰਾਇਣਸਾਮੀ,ਪੁਡੂਚੇਰੀ ਵਿਚ ਡਿੱਗੀ ਕਾਂਗਰਸ ਦੀ ਸਰਕਾਰ

by vikramsehajpal

ਪੁਡੂਚੇਰੀ (ਦੇਵ ਇੰਦਰਜੀਤ) :ਪੁਡੂਚੇਰੀ ਦੇ ਮੁੱਖ ਮੰਤਰੀ ਵੀ ਨਾਰਾਇਣਸਾਮੀ ਦੀ ਵਿਧਾਨ ਸਭਾ ਵਿਚ ਆਪਣੇ ਭਰੋਸੇ ਦੀ ਵੋਟ ਗਵਾਉਣ ਤੋਂ ਬਾਅਦ ਸਰਕਾਰ ਡਿੱਗ ਗਈ।

ਵਿਸ਼ਵਾਸ ਮਤ ਪ੍ਰੀਖਣ 'ਤੇ ਵੋਟਿੰਗ ਤੋਂ ਪਹਿਲਾਂ ਹੀ ਮੁੱਖ ਮੰਤਰੀ ਵੀ. ਨਾਰਾਇਣਸਾਮੀ ਨੇ ਸਦਨ ਤੋਂ ਵਾਕ ਆਊਟ ਕਰ ਦਿੱਤਾ। ਇਸ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਨੇ ਐਲਾਨ ਕੀਤਾ ਕਿ ਸਰਕਾਰ ਨੇ ਆਪਣੇ ਬਹੁਮਤ ਗੁਆ ਲਿਆ ਹੈ। ਦੱਸਣਯੋਗ ਹੈ ਕਿ ਕਾਂਗਰਸ ਦੇ ਪੰਜ ਵਿਧਾਇਕਾਂ ਅਤੇ ਇਸ ਦੀ ਸਹਿਯੋਗੀ ਪਾਰਟੀ ਡੀ. ਐਮ. ਕੇ. ਦੇ ਇਕ ਵਿਧਾਇਕ ਵਲੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਨਾਰਾਇਣਸਵਾਮੀ ਦੀ ਸਰਕਾਰ ਘੱਟ ਗਿਣਤੀ 'ਚ ਆ ਗਈ ਸੀ।

ਦੱਸ ਦੇਈਏ ਕਿ ਪੁਡੂਚੇਰੀ ਦੇ ਨਵੇਂ ਨਿਯੁਕਤ ਰਾਜਪਾਲ ਤਾਮਿਲਿਸਾਈ ਸੌਂਦਰਾਰਾਜਨ ਨੇ ਮੁੱਖ ਮੰਤਰੀ ਵੀ. ਨਾਰਾਇਣਸਾਮੀ ਨੂੰ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਾਬਤ ਕਰਨ ਲਈ ਨਿਰਦੇਸ਼ ਦਿੱਤੇ ਸਨ।
ਮਹੱਤਵਪੂਰਣ ਗੱਲ ਇਹ ਹੈ ਕਿ ਅਸੈਂਬਲੀ ਵਿਚ ਕਾਂਗਰਸ ਨੂੰ ਆਪਣੇ 9 ਵਿਧਾਇਕਾਂ ਤੋਂ ਇਲਾਵਾ 2 ਡੀਐਮਕੇ ਅਤੇ ਇਕ ਆਜ਼ਾਦ ਵਿਧਾਇਕ ਦਾ ਸਮਰਥਨ ਪ੍ਰਾਪਤ ਹੈ।