ਨਾਸਾ ਨੇ ਪੁਲਾੜ ਦੀ ਦੁਨੀਆਂ ‘ਚ ਰਚਿਆ ਇਤਿਹਾਸ, ਗ੍ਰਹਿਆਂ ਤੋਂ ਧਰਤੀ ਨੂੰ ਬਚਾਉਣ ਦਾ ਮਿਸ਼ਨ ਹੋਇਆ ਸਫ਼ਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਾਸਾ ਨੇ ਪੁਲਾੜ ਦੀ ਦੁਨੀਆਂ ਵਿੱਚ ਇਤਿਹਾਸ ਰਚਿਆ ਹੈ। ਭਵਿੱਖ ਵਿੱਚ ਗ੍ਰਹਿਆਂ ਤੋਂ ਧਰਤੀ ਨੂੰ ਬਚਾਉਣ ਦੀ ਉਸ ਦੀ ਸਮਰੱਥਾ ਦਾ ਪ੍ਰੀਥਣ ਕਰਨ ਲਈ ਇਕ ਛੋਟੇ ਪੁਲਾੜ ਯਾਨ ਨੂੰ ਗ੍ਰਹਿ ਵਿੱਚ ਸਫਲਤਾਪੂਰਵਕ ਟਰੱਕ ਮਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਡਬਲ ਐਸਟ੍ਰਾਈਡ ਰੀ ਡਾਇਰੈਕਸ਼ਨ ਟੈਸਟ ਮਿਸ਼ਨ ਤਹਿਤ ਯਾਨ 26 ਸਵੇਰੇ ਐਸਟ੍ਰਾਈਡ ਡਿਡਾਈਮੇਸ ਦੇ ਚੰਦਰਮਾ ਵਰਗੇ ਪੱਥਰ ਡਿਮੋਰਫੋਸ ਨਾਲ ਟਕਰਾਇਆ ਸੀ। ਉਨ੍ਹਾਂ ਨੇ ਕਿਹਾ ਕਿ ਨਾਸਾ ਨੇ ਛੋਟੇ ਪੁਲਾੜ ਨੂੰ ਸਿੱਧਾ ਗ੍ਰਹਿ ਵਿੱਚ ਟਕਰਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਉਨ੍ਹਾਂ ਨੇ ਦੱਸਿਆ ਕਿ ਇਹ 14 ਹਜ਼ਾਰ ਮਿਲ ਪ੍ਰਤੀ ਘੰਟ ਦੀ ਟੱਕਰ ਨੂੰ ਇਹ ਟੈਸਟ ਕਰਨ ਲਈ ਭੇਜਿਆ ਗਿਆ ਹੈ।ਇਹ ਯਾਨ ਨ ਧਰਤੀ ਨੂੰ ਸੰਭਾਵਿਤ ਵਿਨਾਸ਼ਕਾਰੀ ਪ੍ਰਭਾਵ ਤੋਂ ਬਚਾਉਣ ਵਿੱਚ ਵਰਤੀ ਜਾਵੇਗੀ। ਇਸ ਦੀ ਇਕ ਵੀਡੀਓ ਨਾਸਾ ਨੇ ਟਵਿੱਟਰ ਤੇ ਸਾਂਝੀ ਕੀਤੀ ਹੈ ।ਇਕ ਵਿਗਿਆਨੀ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਇਕ ਗ੍ਰਹਿ ਰੱਖਿਆ ਪ੍ਰੀਖਣ ਜਿਸ ਨੂੰ 'ਡੇਟਾ ਮਿਸ਼ਨ' ਦਾ ਨਾਮ ਦਿੱਤਾ ਗਿਆ ਹੈ।ਉਹ ਹੁਣ ਸਫਲਤਾਪੂਰਨ ਪੂਰਾ ਹੋ ਗਿਆ ਹੈ ।ਉਨ੍ਹਾਂ ਨੇ ਕਿਹਾ ਸਾਡੀ ਧਰਤੀ ਦੇ ਨੇੜੇ ਕਰੀਬ 1000 ਤੋਂ ਜਿਆਦਾ ਵਿਸ਼ਾਲ ਪੱਥਰ ਚੱਕਰ ਕੱਟ ਰਹੇ ਹਨ। ਜੋ ਕਦੇ ਵੀ ਧਰਤੀ ਲਈ ਖ਼ਤਰਾ ਬਣ ਸਕਦੇ ਹਨ ।