ਨਾਸਾ : 2100 ਤੱਕ ਪਾਣੀ ‘ਚ ਡੁੱਬ ਜਾਣਗੇ ਭਾਰਤ ਦੇ ਕਈ ਸ਼ਹਿਰ

by vikramsehajpal

NASA (ਦੇਵ ਇੰਦਰਜੀਤ) : ਅਮਰੀਕੀ ਸਪੇਸ ਏਜੰਸੀ ਨਾਸਾ (NASA) ਨੇ ਭਾਰਤ ਨੂੰ ਲੈ ਕੇ ਹੈਰਾਨ ਕਰ ਦੇਣ ਵਾਲੀ ਰਿਪੋਰਟ ਦਿੱਤੀ ਹੈ। ਇਸ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਅੱਜ ਤੋਂ 80 ਸਾਲ ਬਾਅਦ ਭਾਵ ਸਾਲ 2100 ਤੱਕ ਭਾਰਤ ਦੇ 12 ਸ਼ਹਿਰ 3 ਫੁੱਟ ਪਾਣੀ 'ਚ ਡੁੱਬ ਜਾਣਗੇ। ਇਸ ਰਿਪੋਰਟ ਦੀ ਮੰਨੀਏ ਤਾਂ ਮੈਦਾਨੀ ਇਲਾਕਿਆਂ 'ਚ ਭਾਰੀ ਤਬਾਹੀ ਆਵੇਗੀ। ਇਹ ਸਭ ਗਲੋਬਲ ਵਾਰਮਿੰਗ ਦੇ ਚੱਲਦੇ ਟਾਪੂਆਂ 'ਤੇ ਜੰਮੀ ਬਰਫ ਦੇ ਪਿਘਲਣ ਨਾਲ ਹੋਵੇਗਾ।

ਅਮਰੀਕੀ ਸਪੇਸ ਏਜੰਸੀ ਨਾਸਾ ਦੀ ਰਿਪੋਰਟ ਮੁਤਾਬਕ ਭਾਰਤ ਦੇ ਓਖਾ, ਮੋਰਮੁਗਾਓ, ਭਾਵਨਗਰ, ਮੁੰਬਈ, ਮੈਂਗਲੋਰ, ਚੇਨਈ, ਵਿਸ਼ਾਖਾਪਟਨਮ, ਤੂਤੀਕੋਰਨ ਕੋਚੀ, ਪਾਰਾਦੀਪ ਅਤੇ ਪੱਛਮੀ ਬੰਗਾਲ ਦੇ ਕਿਡਰੋਪੋਰ ਤੱਟਵਰਤੀ ਇਲਾਕਿਆਂ 'ਤੇ ਗਲੋਬਲ ਵਾਰਮਿੰਗ ਦੇ ਅਸਰ ਨਾਲ ਬਰਫ ਦੇ ਪਿਲਘਣ ਦਾ ਅਸਰ ਜ਼ਿਆਦਾ ਦਿਖੇਗਾ। ਅਜਿਹੇ 'ਚ ਭਵਿੱਖ 'ਚ ਤੱਟਵਰਤੀ ਇਲਾਕਿਆਂ 'ਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣਾ ਹੋਵੇਗਾ।ਰਿਪੋਰਟ 'ਚ ਕਿਹਾ ਗਿਆ ਹੈ ਪੱਛਮੀ ਬੰਗਾਲ ਦਾ ਕਿਡਰੋਪੋਰ ਇਲਾਕਾ ਜਿਥੇ ਪਿਛਲੇ ਸਾਲ ਤੱਕ ਸਮੁੰਦਰੀ ਜਲ ਪੱਧਰ 'ਤੇ ਵਧਣ ਦਾ ਕੋਈ ਖਤਰਾ ਮਹਿਸੂਸੀ ਨਹੀਂ ਹੋ ਰਿਹਾ ਹੈ। ਉਥੇ ਵੀ ਸਾਲ 2100 ਤੱਕ ਅੱਧਾ ਫੁੱਟ ਪਾਣੀ ਵਧ ਜਾਵੇਗਾ।

ਨਾਸਾ ਨੇ ਇਕ ਸੀ-ਲੈਵਲ ਪ੍ਰੋਜੈਕਸ਼ਨ ਟੂਲ ਬਣਾਇਆ ਹੈ। ਇਸ ਨਾਲ ਸਮੁੰਦਰੀ ਤੱਟਾਂ 'ਤੇ ਆਉਣ ਵਾਲੀ ਆਫਤ ਨਾਲ ਸਮਾਂ ਰਹਿੰਦੇ ਲੋਕਾਂ ਨੂੰ ਕੱਢਣ ਅਤੇ ਜ਼ਰੂਰੀ ਇੰਤਜ਼ਾਮ ਕਰਨ 'ਚ ਮਦਦ ਮਿਲੇਗੀ। ਇਸ ਆਨਲਾਈਨ ਟੂਲ ਰਾਹੀਂ ਕੋਈ ਵੀ ਭਵਿੱਖ 'ਚ ਆਉਣ ਵਾਲੀ ਆਫਤ ਭਾਵ ਵਧਦੇ ਸਮੁੰਦਰੀ ਜਲ ਪੱਧਰ ਦਾ ਪਤਾ ਕਰ ਸਕੇਗਾ।

ਨਾਸਾ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲ 2100 ਤੱਕ ਦੁਨੀਆ ਦਾ ਤਾਪਮਾਨ ਕਾਫੀ ਵਧ ਜਾਵੇਗਾ। ਲੋਕਾਂ ਨੂੰ ਭਿਆਨਕ ਗਰਮੀ ਝੇਲਣੀ ਪਵੇਗੀ। ਕਾਰਬਨ ਦੇ ਨਿਕਾਸ ਅਤੇ ਪ੍ਰਦੂਸ਼ਣ ਨਹੀਂ ਰੋਕਿਆ ਗਿਆ ਤਾਂ ਤਾਪਮਾਨ 'ਚ ਔਸਤਨ 4.4 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ। ਅਗਲੇ ਦੋ ਦਹਾਕਿਆਂ 'ਚ ਤਾਪਮਾਨ 1.5 ਡਿਗਰੀ ਸੈਲੀਸੀਅਸ ਤੱਕ ਵਧਾ ਜਾਵੇਗਾ। ਇਸ ਤੇਜ਼ੀ ਨਾਲ ਪਾਰਾ ਵਧੇਗਾ ਤਾਂ ਗਲੇਸ਼ੀਅਰ ਵੀ ਪਿਘਲੇਗਾ। ਇਨ੍ਹਾਂ ਦਾ ਪਾਣੀ ਮੈਦਾਨੀ ਅਤੇ ਸਮੁੰਦਰੀ ਇਲਾਕਿਆਂ 'ਚ ਤਬਾਹੀ ਲੈ ਕੇ ਆਵੇਗਾ।

More News

NRI Post
..
NRI Post
..
NRI Post
..