ਗਾਜ਼ੀਪੁਰ ਜਾਣ ਵਾਲਾ ਨੈਸ਼ਨਲ ਹਾਈਵੇਅ ਖੋਲ੍ਹਿਆ ਕਿਸਾਨ ਅੰਦੋਲਨ ਕਰਕੇ ਸੀ ਬੰਦ…!

by vikramsehajpal

ਦਿੱਲੀ,(ਦੇਵ ਇੰਦਰਜੀਤ) :ਲੰਬੇ ਸਮੇਂ ਤੋਂ ਬੰਦ ਪਏ ਦਿੱਲੀ-ਗਾਜ਼ੀਪੁਰ ਸਰਹੱਦ ਦੇ ਇਕ ਹਿੱਸੇ ਨੂੰ ਐਤਵਾਰ ਨੂੰ ਖੋਲ੍ਹ ਦਿੱਤਾ ਗਿਆ। ਦਿੱਲੀ-ਗਾਜ਼ੀਪੁਰ ਸਰਹੱਦ ਦਾ ਇਕ ਪਾਸੇ ਦਾ ਹਿੱਸਾ ਖੋਲ੍ਹਣ ਤੋਂ ਬਾਅਦ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ। ਦਿੱਲੀ-ਮੇਰਠ ਐਕਸਪ੍ਰੈੱਸ ਵੇਅ ਦੇ ਇਕ ਪਾਸੇ ਦਾ ਰਸਤਾ, ਜੋ ਕਿ ਦਿੱਲੀ ਤੋਂ ਗਾਜ਼ੀਆਬਾਦ, ਨੋਇਡਾ ਅਤੇ ਮੇਰਠ ਵੱਲ ਜਾਂਦਾ ਹੈ, ਸਿਰਫ ਉਸੇ ਫਲਾਈਓਵਰ ਨੂੰ ਖੋਲ੍ਹਿਆ ਗਿਆ ਹੈ।

ਦਿੱਲੀ ਤੋਂ ਗਾਜ਼ੀਆਬਾਦ ਵੱਲ ਜਾਣ ਵਾਲੇ ਇਸ ਰੂਟ ਨੂੰ ਦਿੱਲੀ ਟ੍ਰੈਫਿਕ ਪੁਲਸ ਅਤੇ ਗਾਜ਼ੀਆਬਾਦ ਪੁਲਸ ਪ੍ਰਸ਼ਾਸਨ ਦੇ ਆਲਾ ਅਧਿਕਾਰੀਆਂ ਦੀ ਗੱਲਬਾਤ ਮਗਰੋਂ ਖੋਲ੍ਹਿਆ ਗਿਆ। ਗਣਤੰਤਰ ਦਿਵਸ ਦੇ ਦਿਨ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹਿੰਸਾ ਭੜਕਾਉਣ ਤੋਂ ਬਾਅਦ ਹੀ ਇਸ ਮਾਰਗ ਨੂੰ ਬੈਰੀਕੇਡ ਲਾ ਕੇ ਬੰਦ ਕਰ ਦਿੱਤਾ ਗਿਆ ਸੀ। ਦਰਅਸਲ ਕਿਸਾਨ ਅੰਦੋਲਨ 'ਚ ਕਿਸਾਨਾਂ ਦੀ ਵੱਧਦੀ ਗਿਣਤੀ ਨੂੰ ਵੇਖਦੇ ਹੋਏ ਗਾਜ਼ੀਪੁਰ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ।