ਰਾਸ਼ਟਰੀ ਪੱਧਰ ਦੀ ਖਿਡਾਰਣ ਨੇ ਨੌਜਵਾਨ ਤੋਂ ਤੰਗ ਕੀਤੀ ਖ਼ੁਦਕੁਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਮੱਧ ਪ੍ਰਦੇਸ਼ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਵਲੋਂ ਰਾਸ਼ਟਰੀ ਪੱਧਰ ਦੀ ਬੇਸਬਾਲ ਖਿਡਾਰਣ ਨੂੰ ਬਲੈਕਮੇਲ ਕਰਨ ਉਸ ਤੋਂ ਪੈਸੇ ਠੱਗਣ 'ਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੰਜਨਾ ਨੇ ਉਸ ਸਮੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ, ਜਦਕਿ ਉਸ ਦੇ ਪਰਿਵਾਰਿਕ ਮੈਬਰ ਘਰ ਮੌਜੂਦ ਨਹੀ ਸਨ । ਅਧਿਕਾਰੀਆਂ ਅਨੁਸਾਰ ਇਸ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਨੌਜਵਾਨ ਅਬਦੁਲ ਨੇ ਖੁਦ ਨੂੰ ਰਾਜਨ ਦੱਸ ਕੇ ਸੋਸ਼ਲ ਮੀਡੀਆ 'ਤੇ ਸੰਜਨਾ ਨਾਲ ਦੋਸਤੀ ਕੀਤੀ ਸੀ। ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਨੇ ਕਿਹਾ ਕਿ ਅਬਦੁਲ ਨੇ ਖੁਦ ਨੂੰ ਰਾਜਨ ਦੱਸਿਆ ਕਿ ਤੇ ਇੱਕ ਸਾਲ ਪਹਿਲਾਂ ਹੀ ਦੋਵਾਂ ਦੀ ਦੋਸਤੀ ਇੰਸਟਾਗ੍ਰਾਮ 'ਤੇ ਹੋਈ ਸੀ। ਦੋਸ਼ੀ ਨੇ ਸੰਜਨਾ ਦੇ ਕੁਝ ਵੀਡੀਓ ਬਣਾਏ ਤੇ ਉਸ ਤੋਂ ਪੈਸੇ ਦੀ ਮੰਗ ਕਰਨ ਲੱਗ ਪਿਆ। ਇਸ ਦੇ ਨਾਲ ਦੋਸ਼ੀ ਨੇ ਸੰਜਨਾ ਨੂੰ ਉਸ ਦਾ ਧਰਮ ਅਪਨਾਉਣ ਲਈ ਕਿਹਾ ਦੋਸ਼ੀ ਨੇ ਉਸ ਦੇ ਮੈਡਲ 'ਤੇ ਹੋਰ ਵੀ ਕਈ ਦਸਤਾਵੇਜ਼ ਖੋਹ ਲਏ । ਫਿਲਹਾਲ ਪੁਲਿਸ ਨੇਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..