ਨੈਸ਼ਨਲ ਓਲੰਪਿਕ ਟਰਾਇਲ: ਅੰਤਰਰਾਸ਼ਟਰੀ ਪਹਿਲਵਾਨ ਵਿਨੇਸ਼ ਫੋਗਾਟ ਦੀ ਜ਼ਬਰਦਸਤ ਜਿੱਤ

by jaskamal

ਪੱਤਰ ਪ੍ਰੇਰਕ : ਅੰਤਰਰਾਸ਼ਟਰੀ ਪਹਿਲਵਾਨ ਵਿਨੇਸ਼ ਫੋਗਾਟ ਨੇ ਰਾਸ਼ਟਰੀ ਓਲੰਪਿਕ ਲਈ ਚੱਲ ਰਹੇ ਟਰਾਇਲਾਂ 'ਚ ਜ਼ਬਰਦਸਤ ਜਿੱਤ ਦਰਜ ਕਰਕੇ ਓਲੰਪਿਕ ਕੁਆਲੀਫਾਇਰ 'ਚ ਜਗ੍ਹਾ ਪੱਕੀ ਕਰ ਲਈ ਹੈ। ਅੱਜ ਵਿਨੇਸ਼ ਫੋਗਾਟ ਨੇ NIS, ਪਟਿਆਲਾ ਵਿਖੇ ਚੱਲ ਰਹੇ ਅੰਡਰ-50 ਅਤੇ ਅੰਡਰ-53 ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਬਾਰੇ ਗੱਲ ਕਰਦਿਆਂ ਵਿਨੇਸ਼ ਫੋਗਜ ਨੇ ਕਿਹਾ ਕਿ ਸਾਡੇ ਨਾਲ ਇੰਨਾ ਕੁਝ ਵਾਪਰਨ ਦੇ ਬਾਵਜੂਦ ਜਿਸ ਤਰ੍ਹਾਂ ਅਸੀਂ ਲਗਾਤਾਰ ਮਿਹਨਤ ਕਰਦੇ ਰਹੇ, ਉਸ ਦਾ ਨਤੀਜਾ ਅੱਜ ਬਿਹਤਰ ਰਿਹਾ ਹੈ। ਅਸੀਂ ਖੁਸ਼ ਹਾਂ, ਪਰ ਪਿਛਲੇ 2 ਮਹੀਨਿਆਂ ਤੋਂ ਮੈਂ ਮਾਨਸਿਕ ਸਥਿਤੀ ਤੋਂ ਲੰਘ ਰਹੀ ਹਾਂ ਅਤੇ ਨਾਲ ਹੀ ਅਸੀਂ ਆਪਣੀ ਲੜਾਈ ਲੜ ਰਹੇ ਹਾਂ। ਸਾਨੂੰ ਦਸਤਾਵੇਜ਼ ਇਕੱਠੇ ਕਰਨੇ ਪੈਣਗੇ। ਅਜਿਹਾ ਕਰਨਾ ਔਖਾ ਹੈ।

ਵਿਨੇਸ਼ ਫੋਗਾਟ ਨੇ ਕਿਹਾ ਕਿ ਓਲੰਪਿਕ 'ਚ 3-4 ਮੈਡਲ ਜਿੱਤਣਾ ਕੋਈ ਵੱਡੀ ਗੱਲ ਨਹੀਂ ਹੈ, ਜੇਕਰ ਕੇਂਦਰ ਸਰਕਾਰ ਸਾਡੀ ਮਦਦ ਕਰੇ। ਉਨ੍ਹਾਂ ਕਿਹਾ ਕਿ ਭਾਵੇਂ ਕੱਲ੍ਹ ਬਜਰੰਗ ਮੈਚ ਹਾਰ ਗਿਆ ਪਰ ਉਹ ਆਪਣਾ ਦਰਦ ਕਦੇ ਨਹੀਂ ਭੁੱਲਣਗੇ ਕਿਉਂਕਿ ਸਾਕਸ਼ੀ ਜਿੱਤੇ ਜਾਂ ਮੈਂ ਜਿੱਤੇ ਜਾਂ ਬਜਰੰਗ ਜਿੱਤੇ, ਕੋਸ਼ਿਸ਼ ਹੈ ਕਿ ਸਾਡੇ ਤਿੰਨਾਂ ਵਿੱਚੋਂ ਕੋਈ ਨਾ ਕੋਈ ਆਪਣੇ ਦੇਸ਼ ਲਈ ਤਗ਼ਮਾ ਜ਼ਰੂਰ ਜਿੱਤੇ।

ਬਜਰੰਗ ਹਮੇਸ਼ਾ ਸਾਡੇ ਪਿੱਛੇ ਖੜ੍ਹਾ ਰਿਹਾ ਹੈ ਨਹੀਂ ਤਾਂ ਸੰਘਰਸ਼ ਦੇ ਰਾਹ ਪੈਣ 'ਤੇ ਕੋਈ ਟੁੱਟ ਜਾਂਦਾ ਪਰ ਬਜਰੰਗ ਬਜਰੰਗ ਹੈ। ਤੁਹਾਨੂੰ ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਸੋਨੀਪਤ ਵਿੱਚ ਹੋਏ ਰਾਸ਼ਟਰੀ ਟਰਾਇਲਾਂ ਦੌਰਾਨ ਸਟਾਰ ਪਹਿਲਵਾਨ ਬਜਰੰਗ ਪੂਨੀਆ ਅਤੇ ਰਵੀ ਦਹੀਆ ਪੁਰਸ਼ਾਂ ਦੇ ਰਾਸ਼ਟਰੀ ਟਰਾਇਲ ਦੇ ਸੈਮੀਫਾਈਨਲ ਦੌਰ ਤੋਂ ਬਾਹਰ ਹੋ ਗਏ ਸਨ।