ਨੌਦੀਪ ਕੌਰ ਨੂੰ ਬ੍ਰਿਟੇਨ ਤੋਂ ਸੰਸਦ ਮੈਂਬਰ ਢੇਸੀ ਦੀ ਸਪੋਰਟ

by vikramsehajpal

ਨਵੀਂ ਦਿੱਲੀ,(ਦੇਵ ਇੰਦਰਜੀਤ)-ਬ੍ਰਿਟੇਨ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਵੀ ਮਜ਼ਦੂਰ ਆਗੂ ਨੌਦੀਪ ਕੌਰ ਦੇ ਹੱਕ 'ਤੇ ਆਵਾਜ਼ ਚੁੱਕੀ ਹੈ। ਢੇਸੀ ਦਾ ਕਹਿਣਾ ਹੈ ਕਿ ਇਸ ਨਾਲ ਲੋਕਤੰਤਰੀ ਪ੍ਰਣਾਲੀ ਨੂੰ ਸੱਟ ਵੱਜੀ ਹੈ। ਢੇਸੀ ਨੇ ਇਸ ਸਬੰਧ 'ਚ ਟਵੀਟ ਕੀਤਾ ਅਤੇ ਲਿਖਿਆ ਹੈ ਕਿ ਪੰਜਾਬ ਟਰੇਡ ਯੂਨੀਅਨ ਦੀ ਕਾਰਕੁਨ ਨੌਦੀਪ 'ਤੇ ਪੁਲਿਸ ਹਿਰਾਸਤ ਦੌਰਾਨ ਹੋਏ ਜਿਨਸੀ ਤਸ਼ੱਦਦ ਬਾਰੇ ਜਾਣ ਕੇ ਹੈਰਾਨੀ ਹੋਈ, ਜਿਸ ਨੂੰ ਕਿ ਚਾਰ ਹਫ਼ਤਿਆਂ ਬਾਅਦ ਵੀ ਜ਼ਮਾਨਤ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸ਼ਾਂਤਮਈ ਅੰਦੋਲਨ ਕਰਨ ਵਾਲੇ ਅੰਦੋਲਨਕਾਰੀਆਂ ਅਤੇ ਖ਼ਾਸ ਕਰਕੇ ਔਰਤਾਂ 'ਤੇ ਅਜਿਹਾ ਤਸ਼ੱਦਦ ਲੋਕਤੰਤਰ ਅਤੇ ਸਭਿਅਕ ਸਮਾਜ ਦੀ ਮੂਲ ਭਾਵਨਾ ਦੇ ਵਿਰੁੱਧ ਹੈ।