ਨਵਜੋਤ ਸਿੱਧੂ ਨੇ ਕਿਹਾ- ਕੇਜਰੀਵਾਲ ਝੂਠ ਬੋਲਣ ’ਚ ਸੁਖਬੀਰ ਬਾਦਲ ਤੋਂ ਅੱਗੇ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ‘ਆਪ’ ਸਰਕਾਰ ’ਤੇ ਨਿਸ਼ਾਨਾ ਸਾਧ ਰਹੇ ਹਨ। ਸਿੱਧੂ ਨੇ ਸਥਾਨਕ ਮਾਲ ਮੰਡੀ ਏਰੀਆ ਦਾ ਦੌਰਾ ਕਰ ਕੇ ਉੱਥੇ ਰੇਤ ਦੇ ਰੇਟਾਂ ਨੂੰ ਜਾਣ ਕੇ ਸਰਕਾਰ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਰੇਤ ਤੋਂ 2,0000 ਕਰੋੜ ਕੱਢਾਂਗੇ ਪਰ ਝੂਠ ਬੋਲਣ ’ਚ ਸੁਖਬੀਰ ਸਿੰਘ ਬਾਦਲ ਤੋਂ ਵੀ ਅੱਗੇ ਨਿਕਲ ਗਏ ਹਨ।

ਸਿੱਧੂ ਨੇ ਕਿਹਾ ਕਿ ਜੇਕਰ ਵਾਅਦੇ ਪੂਰੇ ਨਹੀਂ ਕੀਤੇ ਜਾ ਸਕਦੇ ਸਨ ਤਾਂ ਲੋਕਾਂ ਨੂੰ ਇੰਨੀ ਆਸ ਤੇ ਉਮੀਦ ਨਹੀਂ ਦੇਣੀ ਚਾਹੀਦੀ ਸੀ ਕਿ ਉਹ ਸਿਰਫ ਵੋਟਾਂ ਹਾਸਲ ਕਰਨ ਲਈ ਸੀ। ਪੰਜਾਬ ’ਚ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ।

ਸਿੱਧੂ ਨੇ ਕਿਹਾ ਕਿ ‘ਕਸਮੇ ਵਾਅਦੇ ਪਿਆਰ ਵਫਾ ਸਭ ਬਾਤੇਂ ਹੈ ਬਾਤੋਂ ਕਾ ਕਿਆ। ਪੰਜਾਬ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਸਵਾਲਾਂ ਦੇ ਘੇਰੇ ’ਚ ਹੈ। ਇਸ ਸਮੇਂ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਡਗਮਗਾ ਚੁੱਕਿਆ ਹੈ। ਰੋਜ਼ਾਨਾ 2-3 ਕਤਲ ਹੋ ਰਹੇ ਹਨ, ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ।

More News

NRI Post
..
NRI Post
..
NRI Post
..