CM ਮਾਨ ਵਲੋਂ ਲਗਾਏ ਗਏ ਜਨਤਾ ਦਰਬਾਰ ’ਤੇ ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ, ਕਿਹਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੰਡੀਗੜ੍ਹ 'ਚ ਲਗਾਏ ਗਏ ਜਨਤਾ ਦਰਬਾਰ ’ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਵੱਡਾ ਹਮਲਾ ਬੋਲਿਆ ਹੈ। ਸਿੱਧੂ ਨੇ ਕਿਹਾ ਕਿ ਜਨਤਾ ਦਰਬਾਰ ਤਾਂ ਹੀ ਸਫਲ ਹੋ ਸਕਦਾ ਹੈ ਜੇਕਰ ਤਹਿਸੀਲਾਂ 'ਤੇ ਸਬ-ਤਹਿਸੀਲਾਂ ਵਿਚ ਵਿਧਾਇਕਾਂ ਸਮੇਤ ਸਰਕਾਰੀ ਅਧਿਕਾਰੀਆਂ ਦੀ ਸ਼ਮੂਲੀਅਤ ਹੋਵੇ।

ਸਿੱਧੂ ਨੇ ਕਿਹਾ ਕਿ ਲੋਕ ਆਪਣੇ ਮੁੱਦਿਆਂ ਨੂੰ ਇਕ ਵਿਅਕਤੀ ਵਲੋਂ ਹੱਲ ਕਰਨ ਲਈ ਘੰਟਿਆਂ ਦਾ ਸਫ਼ਰ ਕਿਉਂ ਕਰਨ, ਸਰਕਾਰ ਉਨ੍ਹਾਂ ਦੇ ਦਰਵਾਜ਼ੇ ’ਤੇ ਕਿਉਂ ਨਹੀਂ ਜਾਂਦੀ? ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਭਵਨ ਵਿਖੇ ਜਨਤਾ ਦਰਬਾਰ ਲਾਇਆ ਗਿਆ ਸੀ, ਜਿੱਥੇ ਉਨ੍ਹਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਖ਼ੁਦ ਸੁਣੀਆਂ ਗਈਆਂ।