ਜ਼ਮਾਨਤ ਤੋਂ ਬਾਅਦ ਨਵਨੀਤ ਰਾਣਾ ਦਾ ਮੈਡੀਕਲ ਚੈਕਅੱਪ, ਜੇਲ੍ਹ ‘ਚ ਕੱਟਣੀ ਪਵੇਗੀ ਰਾਤ

by jaskamal

ਨਿਊਜ਼ ਡੈਸਕ : ਅਦਾਲਤ ਨੇ ਮਹਾਰਾਸ਼ਟਰ ਦੀ ਜੇਲ੍ਹ 'ਚ ਬੰਦ ਅਮਰਾਵਤੀ ਦੀ ਸੰਸਦ ਮੈਂਬਰ ਨਵਨੀਤ ਰਾਣਾ ਤੇ ਉਨ੍ਹਾਂ ਦੇ ਪਤੀ ਵਿਧਾਇਕ ਰਵੀ ਰਾਣਾ ਨੂੰ ਬੁੱਧਵਾਰ ਨੂੰ ਸ਼ਰਤਾਂ 'ਤੇ ਜ਼ਮਾਨਤ ਦੇ ਦਿੱਤੀ। ਜੋੜੇ ਨੂੰ ਕਿਹਾ ਗਿਆ ਹੈ ਕਿ ਰਿਹਾਈ ਤੋਂ ਬਾਅਦ ਉਹ ਸਬੂਤਾਂ ਨਾਲ ਛੇੜਛਾੜ ਨਹੀਂ ਕਰਨਗੇ ਤੇ ਜਾਂਚ 'ਚ ਸਹਿਯੋਗ ਦੇਣਗੇ। ਵਿਸ਼ੇਸ਼ ਜੱਜ ਆਰਐੱਨ ਰੋਕਾਡੇ ਨੇ ਦੋਵਾਂ ਨੂੰ 50-50 ਹਜ਼ਾਰ ਰੁਪਏ ਦਾ ਨਿੱਜੀ ਮੁਚਲਕਾ ਭਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਜੋੜੇ ਨੂੰ ਇਸ ਮਾਮਲੇ 'ਚ ਮੀਡੀਆ ਨਾਲ ਗੱਲ ਕਰਨ ਤੋਂ ਮਨ੍ਹਾਂ ਕਰਨ ਦੇ ਨਾਲ ਹੀ ਕਿਹਾ ਹੈ ਕਿ ਉਹ ਇਸ ਤਰ੍ਹਾਂ ਦੇ ਕਿਸੇ ਵਿਵਾਦ 'ਚ ਫਿਰ ਤੋਂ ਸ਼ਾਮਿਲ ਨਹੀਂ ਹੋਣਗੇ।

ਉਧਰ, ਜ਼ਮਾਨਤ ਮਿਲਣ ਤੋਂ ਬਾਅਦ ਸੰਸਦ ਮੈਂਬਰ ਨਵਨੀਤ ਰਾਣਾ ਨੂੰ ਮੈਡੀਕਲ ਚੈਕਅੱਪ ਤੋਂ ਬਾਅਦ ਵਾਪਸ ਬਾਈਕਲਾ ਜੇਲ੍ਹ ਲਿਆਂਦਾ ਗਿਆ। ਇੱਥੇ ਦੱਸ ਦੇਈਏ ਕਿ ਜ਼ਮਾਨਤ ਮਿਲਣ ਤੋਂ ਬਾਅਦ ਵੀ ਨਵਨੀਤ ਰਾਣਾ ਤੇ ਉਨ੍ਹਾਂ ਦੇ ਵਿਧਾਇਕ ਪਤੀ ਰਵੀ ਰਾਣਾ ਬੁੱਧਵਾਰ ਨੂੰ ਜੇਲ੍ਹ ਤੋਂ ਰਿਹਾਅ ਨਹੀਂ ਹੋਣਗੇ ਕਿਉਂਕਿ ਸਬੰਧਤ ਮੈਜਿਸਟ੍ਰੇਟ ਅਦਾਲਤ ਤੋਂ ਉਨ੍ਹਾਂ ਦੀ ਰਿਹਾਈ ਦੇ ਹੁਕਮ ਸਮੇਂ ਸਿਰ ਪ੍ਰਾਪਤ ਨਹੀਂ ਹੋ ਸਕੇ।