ਨਵਾਜ਼ ਸ਼ਰੀਫ ਦੀ ਹਾਲਤ ਨਾਜ਼ੁਕ ਪਰ ਨਹੀਂ ਮਿਲੀ ਲੰਦਨ ਜਾਣ ਦਾ ਇਜਾਜ਼ਤ

by

ਲਾਹੌਰ (Vikram Sehajpal) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇਲਾਜ ਲਈ ਲੰਦਨ ਰਵਾਨਾ ਨਹੀਂ ਹੋ ਸਕੇ। ਸਰਕਾਰ ਨੇ ਉਨ੍ਹਾਂ ਦਾ ਨਾਂਅ ਅਜੇ ਤੱਕ ਨੋ ਫਲਾਈ ਲਿਸਟ ਵਿੱਚੋਂ ਨਹੀਂ ਹਟਾਇਆ ਹੈ ਜਿਸ ਵਿਅਕਤੀ ਦਾ ਨਾਂਅ ਇਸ ਲਿਸਟ ਵਿੱਚ ਦਰਜ ਹੁੰਦਾ ਹੈ ਉਹ ਵਿਅਕਤੀ ਦੇਸ਼ ਅੰਦਰ ਜਾਂ ਬਾਹਰ ਹਵਾਈ ਯਾਤਰਾ ਨਹੀਂ ਕਰ ਸਕਦਾ। ਨਵਾਜ਼ ਸ਼ਰੀਫ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਲੰਦਨ ਜਾਣ ਵਿੱਚ ਹੋ ਰਹੀ ਦੇਰੀ ਕਾਰਨ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਲੰਦਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਵਾਜ਼ ਨੂੰ ਭਰਤੀ ਕਰਨ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ। ਫਿਲਹਾਲ ਨਵਾਜ਼ ਸ਼ਰੀਫ ਦੀ ਦੇਖਭਾਲ ਲਾਹੌਰ ਨੇੜੇ ਇੱਕ ਨਿਵਾਸ ਤੇ ਕੀਤੀ ਜਾ ਰਹੀ ਹੈ।

ਪੀਐਮਐਲਐਨ ਦੀ ਬੁਲਾਰੀ ਮਰੀਅਮ ਔਰੰਗਜ਼ੇਬ ਨੇ ਟਵੀਟ ਕੀਤਾ, “ਡਾਕਟਰਾਂ ਨੇ ਕਿਹਾ ਹੈ ਕਿ ਸ਼ਰੀਫ ਨੂੰ ਤੁਰੰਤ ਵਿਦੇਸ਼ ਲਿਜਾਣ ਦੀ ਜ਼ਰੂਰਤ ਹੈ। ਉਸ ਦੇ ਯਾਤਰਾ ਵਿਚ ਦੇਰੀ ਉਸ ਦੀ ਸਿਹਤ ਲਈ ਖਤਰਾ ਹੈ। ਉਸ ਨੂੰ ਵਿਦੇਸ਼ ਯਾਤਰਾ ਲਈ ਤਿਆਰ ਕਰਨ ਲਈ ਉਸਨੂੰ ਸਟੀਰੌਇਡ ਦੀ ਭਾਰੀ ਖੁਰਾਕ ਦਿੱਤੀ ਜਾ ਰਹੀ ਹੈ।ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਇਹ ਉਮੀਦ ਸੀ ਕਿ ਹੁਣ ਨਵਾਜ਼ ਨੂੰ ਵਿਦੇਸ਼ ਜਾਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਪਰ ਇਸ ਮਾਮਲੇ ਨੂੰ ਲੈ ਕੇ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਨੂੰ ਕੁਝ ਮਤਭੇਦ ਨਜ਼ਰ ਆ ਰਹੇ ਹਨ। 

ਕੁਝ ਮੰਤਰੀਆਂ ਦੇ ਕਹਿਣਾ ਹੈ ਕਿ ਨਵਾਜ਼ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦੇਣ ਨਾਲ਼ ਇਹ ਸੰਦੇਸ਼ ਜਾਵੇਗਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਤੇ ਸਮਝੌਤਾ ਕਰ ਲਿਆ ਗਿਆ ਹੈ। ਹੋਰ ਮੰਤਰੀਆਂ ਨੇ ਇਹ ਵੀ ਪੱਖ ਰੱਖਿਆ ਹੈ ਕਿ ਨਵਾਜ਼ ਦੀ ਸਿਹਤ ਦਰੁਸਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਵਾਪਿਸ ਪਾਤਿਸਤਾਨ ਲਿਆ ਕੇ ਸਜ਼ਾ ਪੂਰੀ ਕਰਨ ਦੀ ਜ਼ਿੰਮੇਵਾਰੀ ਕੌਣ ਲਵੇਗਾ?ਹਾਲਾਂਕਿ ਸਰਕਾਰ ਇਸ ਮੁੱਦੇ ਨੂੰ ਲੈ ਕੇ ਵਿਚਾਰ ਵਟਾਂਦਰਾ ਕਰ ਰਹੀ ਹੈ ਅਜੇ ਇਸ ਮਾਮਲੇ ਤੇ ਕੋਈ ਫ਼ੈਸਲਾ ਨਹੀਂ ਆਇਆ ਹੈ ਕਿ ਨਵਾਜ਼ ਸ਼ਰੀਫ ਵਿਦੇਸ਼ ਜਾਵੇਗਾ ਜਾਂ ਫਿਰ ਨਹੀਂ। ਇਸ ਮਾਮਲੇ ਤੇ ਆਖ਼ਰੀ ਫ਼ੈਸਲਾ ਆਉਂਣਾ ਅਜੇ ਬਾਕੀ ਹੈ।

More News

NRI Post
..
NRI Post
..
NRI Post
..