ਬਿਹਾਰ ਚੋਣਾਂ ਚ NDA ਨੇ ਕੀਤੀ ਜਿੱਤ ਹਾਸਲ

by simranofficial

ਬਿਹਾਰ (ਐਨ .ਆਰ .ਆਈ ਮੀਡਿਆ ): ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਚ ਸਾਰੀਆਂ ਪਾਰਟੀਆਂ ਚ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲਿਆ। ਓਥੇ ਹੀ ਚੋਣ ਕਮਿਸ਼ਨ ਦੇ ਵਲੋਂ ਇਸਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ , ਇਨ੍ਹਾਂ ਚੋਣਾਂ ਵਿੱਚ ਭਾਜਪਾ ਨੇ ਦੋ ਮੋਰਚਿਆਂ ਤੇ ਜਿੱਤ ਹਾਸਲ ਕੀਤੀ ਹੈ।
ਫਾਇਨਲ ਅੰਕੜਿਆਂ ਦੇ ਮੁਤਾਬਕ ਬਿਹਾਰ 'ਚ ਇਕ ਵਾਰ ਨਿਤਿਸ਼ ਕੁਮਾਰ ਦੀ ਅਗਵਾਈ 'ਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ। ਅੰਕੜਿਆਂ ਮੁਤਾਬਕ ਐਨਡੀਏ ਦੇ ਖਾਤੇ 125 ਸੀਟਾਂ ਆਈਆਂ ਹਨ। ਜਦਕਿ ਸ਼ੁਰੂਆਤੀ ਲੜਾਈ 'ਚ ਅੱਗੇ ਚੱਲ ਰਿਹਾ ਮਹਾਗਠਜੋੜ 110 'ਤੇ ਹੀ ਰੁਕ ਗਿਆ।ਬਿਹਾਰ ਦੇ ਲੋਕਾਂ ਨੇ ਇਸ ਗੱਲ ਦਾ ਫੈਸਲਾ ਕਰ ਲਿਆ ਕਿ ਸੂਬੇ 'ਚ ਅਗਲੀ ਸਰਕਾਰ ਕਿਸਦੀ ਬਣੇਗੀ।

ਓਥੇ ਹੀ ਜੇ ਗੱਲ ਕਰੀਏ ਐਨਡੀਏ 'ਚ ਸੀਟਾਂ ਦੀ ਗੱਲ ਕਰੀਏ ਤਾਂ ਬੀਜੇਪੀ ਦੇ ਖਾਤੇ 74 ਸੀਟਾਂ ਆਈਆਂ ਹਨ। ਉੱਥੇ ਹੀ ਐਨਡੀਏ ਦੇ ਸਹਿਯੋਗੀ ਜੇਡੀਯੂ ਨੂੰ 43 ਵੀਆਈਪੀ ਨੂੰ 4 ਤੇ ਹਮ ਨੂੰ 4 ਸੀਟਾਂ ਮਿਲੀਆਂ ਹਨ। ਮਹਾਗਠਜੋੜ 'ਚ ਆਰਜੇਡੀ ਨੂੰ 76, ਕਾਂਗਰਸ ਨੂੰ 19 ਤੇ ਲੈਫਟ ਨੂੰ 16 ਸੀਟਾਂ ਮਿਲੀਆਂ ਹਨ।

ਓਥੇ ਹੀ ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਰਾਤ 12 ਵਜੇ ਤੱਕ 194 ਸੀਟਾਂ ਦੇ ਨਤੀਜੇ ਆ ਚੁੱਕੇ ਸਨ ਜਿਨ੍ਹਾਂ ਵਿਚੋਂ ਆਰਜੇਡੀ 62 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਭਾਜਪਾ ਨੇ 56 ਤੇ ਜੇਡੀ (ਯੂ) ਨੇ 33 ਸੀਟਾਂ ਉਤੇ ਜਿੱਤ ਦਰਜ ਕੀਤੀ ਹੈ।ਕਾਂਗਰਸ ਹਿੱਸੇ 16 ਸੀਟਾਂ ਆਈਆਂ ਹਨ। ਬਸਪਾ ਨੇ ਵੀ ਇਕ ਸੀਟ ਉਤੇ ਜਿੱਤ ਦਰਜ ਕੀਤੀ ਹੈ। 49 ਸੀਟਾਂ ਦੇ ਰੁਝਾਨਾਂ ਮੁਤਾਬਕ ਭਾਜਪਾ 17, ਆਰਜੇਡੀ 14, ਜੇਡੀ(ਯੂ) 10 ਤੇ ਕਾਂਗਰਸ 3 ਸੀਟਾਂ ਉਤੇ ਅੱਗੇ ਚੱਲ ਰਹੀ ਸੀ। ਰਾਸ਼ਟਰੀ ਜਨਤਾ ਦਲ (ਆਰਜੇਡੀ) ਨੂੰ ਭਾਜਪਾ ਨਾਲੋਂ ਵੋਟਾਂ ਵੀ ਜ਼ਿਆਦਾ ਮਿਲੀਆਂ ਹਨ। ਆਰਜੇਡੀ ਦੇ ਤੇਜਸਵੀ ਯਾਦਵ ਨੇ ਰਾਘੋਪੁਰ ਹਲਕੇ ਤੋਂ ਭਾਜਪਾ ਦੇ ਸਤੀਸ਼ ਕੁਮਾਰ ਨੂੰ ਹਰਾ ਦਿੱਤਾ ਹੈ।

ਪਰ ਹੁਣ ਨਤੀਜੇ ਸਾਫ਼ ਹੈ , ਕਿ ਬਿਹਾਰ 'ਚ ਐਡੀਏ ਸੱਤਾ 'ਤੇ ਕਾਬਜ਼ ਹੋਵੇਗੀ। ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਦੀਆਂ ਸਾਰੀਆਂ 243 ਸੀਟਾਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਫਾਇਨਲ ਅੰਕੜਿਆਂ ਦੇ ਮੁਤਾਬਕ ਬਿਹਾਰ 'ਚ ਇਕ ਵਾਰ ਨਿਤਿਸ਼ ਕੁਮਾਰ ਦੀ ਅਗਵਾਈ 'ਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ।