ਸਿੱਕਰੀ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਂਦੀ ਹੈ ‘ਨਿੰਮ’

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਕਰੀ ਤੋਂ ਨਿਜ਼ਾਤ ਪਾਉਣ ਲਈ ਉਂਝ ਤਾਂ ਕਈ ਉਪਾਅ ਹਨ ਪਰ ਸਭ ਤੋਂ ਆਸਾਨ ਅਤੇ ਆਯੁਰਵੈਦਿਕ ਉਪਾਅ ਹੈ ਨਿੰਮ।

ਨਿੰਮ ਹੇਅਰ ਮਾਸਕ
ਸਿੱਕਰੀ ਤੋਂ ਵਾਲਾਂ ਨੂੰ ਬਚਾਉਣ ਲਈ ਤੁਸੀਂ ਘਰ 'ਚ ਹੀ ਨਿੰਮ ਦਾ ਹੇਅਰ ਮਾਸਕ ਬਣਾ ਸਕਦੇ ਹੋ। ਇਸ ਲਈ ਤੁਹਾਨੂੰ 40 ਤੋਂ 50 ਨਿੰਮ ਦੇ ਪੱਤੇ, ਇਕ ਬੋਤਲ ਪਾਣੀ ਅਤੇ ਸ਼ਹਿਦ ਦੀ ਲੋੜ ਪਵੇਗੀ। ਸਭ ਤੋਂ ਪਹਿਲਾਂ ਪਾਣੀ ਨੂੰ ਥੋੜ੍ਹਾ ਗਰਮ ਕਰ ਲਓ। ਇਸ ਤੋਂ ਬਾਅਦ ਪਾਣੀ 'ਚ ਨਿੰਮ ਦੀਆਂ ਪੱਤੀਆਂ ਪਾ ਕੇ ਰਾਤ ਭਰ ਛੱਡ ਦਿਓ। ਇਸ ਪੇਸਟ 'ਚ ਇਕ ਚਮਚਾ ਸ਼ਹਿਦ ਮਿਲਾਓ ਅਤੇ ਫਿਰ ਉਸ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਅਤੇ ਵਾਲਾਂ 'ਤੇ ਚੰਗੀ ਤਰ੍ਹਾਂ ਲਗਾਓ। ਫਿਰ 20 ਤੋਂ 25 ਮਿੰਟ ਬਾਅਦ ਸਿਰ ਧੋ ਲਓ। ਹਰ ਹਫਤੇ 'ਚ ਇਸ ਮਾਸਕ ਦੀ ਵਰਤੋਂ ਜ਼ਰੂਰ ਕਰੋ।

ਸਿੱਕਰੀ ਦੂਰ ਭਜਾਉਣ ਲਈ ਤੁਸੀਂ ਮਾਰਕਿਟ 'ਚ ਮਿਲਣ ਵਾਲੇ ਨਿੰਮ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਇਕ ਕੌਲੀ 'ਚ ਨਿੰਮ ਦੇ ਤੇਲ 'ਚ 1 ਕਪੂਰ ਕੁੱਟ ਕੇ ਮਿਲਾ ਲਓ। ਇਸ ਨਾਲ ਹਫਤੇ 'ਚ ਦੋ ਵਾਰ ਵਾਲਾਂ ਦੀ ਮਾਲਿਸ਼ ਕਰੋ। ਦੋ ਹਫਤੇ ਦੇ ਅੰਦਰ ਤੁਹਾਨੂੰ ਸਿੱਕਰੀ ਖਤਮ ਹੁੰਦੀ ਨਜ਼ਰ ਆਵੇਗੀ।