ਹਸਪਤਾਲ ਦੀ ਲਾਪਰਵਾਹੀ : ਮੁਰਦਾਘਰ ‘ਚ ਰੱਖੀ ਲਾਸ਼ ਦੀ ਹੋਈ ਬਦਲੀ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਿਵਲ ਹਸਪਤਾਲ ਵਿੱਚ ਉਸ ਸਮੇ ਹੰਗਾਮਾ ਹੋ ਗਿਆ। ਜਦੋ ਇੱਕ ਪਰਿਵਾਰ ਨੇ ਹਸਪਤਾਲ 'ਤੇ ਲਾਸ਼ ਬਦਲਣ ਦੇ ਦੋਸ਼ ਲਗਾਏ ਹਨ। ਦੱਸਿਆ ਜਾ ਰਿਹਾ ਸਰਾਭਾ ਨਗਰ ਇਲਾਕੇ 'ਚ ਰਹਿਣ ਵਾਲੇ ਆਯੂਸ਼ ਨਾਲ ਦੇ ਨੌਜਵਾਨ ਦੀ ਮੌਤ ਹੋਈ ਸੀ । ਮ੍ਰਿਤਕ ਨੌਜਵਾਨ ਦੇ ਕੁਝ ਪਰਿਵਾਰਿਕ ਮੈਬਰ ਵਿਦੇਸ਼ 'ਚ ਰਹਿੰਦੇ ਹਨ। ਉਨ੍ਹਾਂ ਨੇ ਇੱਥੇ ਆਉਣਾ ਸੀ, ਇਸ ਲਈ ਪਰਿਵਾਰਿਕ ਮੈਬਰਾਂ ਨੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਹੀ ਰੱਖਵਾ ਦਿੱਤਾ।

ਜਦੋ ਅਗਲੇ ਦਿਨ ਪਰਿਵਾਰਿਕ ਮੈਬਰ ਲਾਸ਼ ਲੈਣ ਲਈ ਹਸਪਤਾਲ ਪਹੁੰਚੇ ਤਾਂ ਪਤਾ ਲਗਾ ਕਿ ਹਸਪਤਾਲ ਪ੍ਰਸਾਸ਼ਨ ਨੇ ਲਾਸ਼ ਕਿਸੇ ਹੋਰ ਨੂੰ ਚੁੱਕਵਾ ਦਿੱਤੀ। ਜਿਸ ਤੋਂ ਬਾਅਦ ਪਰਿਵਾਰਿਕ ਮੈਬਰਾਂ ਨੇ ਹਸਪਤਾਲ ਵਿੱਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਦੋ ਕਾਫੀ ਸਮੇ ਤੱਕ ਹਸਪਤਾਲ ਸਟਾਫ ਕੋਲੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਪਰਿਵਾਰ ਨੇ ਤੋੜਫੋੜ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰਿਕ ਮੈਬਰਾਂ ਨੂੰ ਜਾਂਚ ਦਾ ਭਰੋਸਾ ਦਿੱਤਾ ।