ਪਾਇਲਟਾਂ ਦੀ ਲਾਪਰਵਾਹੀ : ਉਡਾਣ ਦੌਰਾਨ ਦੋਵੇ ਪਾਇਲਟ ਸੁੱਤੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੁਡਾਨ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਉਡਾਣ ਦੌਰਾਨ ਦੋਵਾਂ ਪਾਇਲਟਾਂ ਨੂੰ ਨੀਦ ਆ ਗਈ 'ਤੇ ਜਹਾਜ਼ ਹਵਾਈ ਅੱਡੇ 'ਤੇ ਉਤੇਂ ਦੀ ਬਜਾਏ ਹਵਾ ਵਿੱਚ ਹੀ ਉੱਡਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਫਲਾਈਟ ਨੇ ਸੁਡਾਨ ਦੇ ਥਾਰਟੂਮ ਤੋਂ ਇਥੋਪੀਆ ਦੀ ਰਾਜਧਾਨੀ ਅਦਿਸ ਅਬਾਬਾ ਲਈ ਉਡਾਣ ਭਰੀ ਸੀ। ਇਸ ਦੌਰਾਨ ਹੀ ਦੋਵੇ ਪਾਇਲਟ ਦੋ ਗਏ। ਇਸ ਦੌਰਾਨ ਹੀ ਜਹਾਜ਼ ਹਵਾ ਵਿੱਚ ਉੱਡਦਾ ਰਿਹਾ ਤੇ ਏਅਰਪੋਰਟ ਤੋਂ ਅਗੇ ਨਿਕਲ ਗਿਆ । ਜਦੋ ਕੰਟਰੋਲ ਨੇ ਸਿਗਨਲ ਭੇਜਿਆ ਕਿ ਏਅਰਪੋਰਟ ਨੇੜੇ ਹੈ ਫਿਰ ਵੀ ਪਾਇਲਟ ਜਹਾਜ ਨੂੰ ਹੇਠਾਂ ਕਿਉ ਨਹੀਂ ਉਤਾਰ ਰਹੇ ਹਨ ਨਾ ਹੀ ਉਨ੍ਹਾਂ ਨੂੰ ਉਥੋਂ ਕੋਈ ਜਵਾਬ ਆ ਰਿਹਾ ਸੀ।

ਦੱਸ ਦਈਏ ਕਿ ਇਹ ਫਲਾਈਟ 37 ਹਜ਼ਾਰ ਫੁੱਟ ਦੀ ਉਚਾਈ 'ਤੇ ਸੀ। ਜਹਾਜ਼ ਵਿੱਚ ਇਕ ਮੁੱਖ ਪਾਇਲਟ ਸੀ ਤੇ ਇਕ ਮਹਿਕਾਰੀ ਪਾਇਲਟ ਸੀ ਏਜੰਸੀ ਨੇ ਕਈ ਵਾਰ ਅਲਰਟ ਭੇਜੇ ਪਰ ਕੋਈ ਵੀ ਜਵਾਨ ਨਹੀਂ ਮਿਲਿਆ। ਜਿਸ ਤੋਂ ਬਾਅਦ ਆਟੋਪਾਇਲਤ ਮੋਡ ਡਿਸਕਨੇਟਕਟ ਕੀਤਾ ਗਿਆ 'ਤੇ ਅਲਾਰਮ ਵਜਾਇਆ ਗਿਆ। ਪਾਇਲਟ ਜਾਗ ਗਏ। ਉਸ ਤੋਂ ਬਾਅਦ ਉਨ੍ਹਾਂ ਨੇ ਵਾਪਸ ਆ ਕੇ ਜਹਾਜ ਨੂੰ ਏਅਰਪੋਰਟ ਤੇ ਉਤਾਰਿਆ ਫਿਲਹਾਲ ਇਸ ਨਾਲ ਕੋਈ ਨੁਕਸਾਨ ਨਹੀ ਹੋਇਆ ਹੈ ।