ਗਰਭਵਤੀ ਟੀਵੀ ਅਦਾਕਾਰਾ ਨੇ ਬੇਬੀ ਬੰਪ ‘ਤੇ ਬਣਵਾਇਆ ਟੈਟੂ

by mediateam

ਫੈਸ਼ਨ: ਟੀਵੀ ਸੀਰੀਅਲ 'ਬਹੂ ਹਮਾਰੀ ਰਜਨੀਕਾਂਤ' ਦੀ ਲੀਡ ਅਦਾਕਾਰਾ ਨੇਹਾ ਕੌਲ ਬਹੁਤ ਜਲਦ ਮਾਂ ਬਣਨ ਵਾਲੀ ਹੈ। ਸੋਸ਼ਲ ਮੀਡੀਆ 'ਤੇ ਉਸ ਨੇ ਆਪਣੇ ਬੇਬੀ ਬੰਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਨੇਹਾ ਨੇ ਮਦਰਸ ਡੇਅ ਵਾਲੇ ਦਿਨ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ।

ਨੇਹਾ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਤਸਵੀਰ 'ਤੇ ਵੇਖ ਸਕਦੇ ਹੋ ਕਿ ਬੇਬੀ ਬੰਪ 'ਤੇ ਕਾਲ਼ੇ ਰੰਗ ਦੀ ਪੇਂਟਿੰਗ ਬਣੀ ਹੋਈ ਹੈ, ਜਿਸ ਵਿੱਚ ਬੱਚਾ ਕੁੱਖ ਵਿੱਚੋਂ ਬਾਹਰ ਨਿਕਲਦਾ ਦਿੱਸ ਰਿਹਾ ਹੈ। ਇਹ ਨੇਹਾ ਦਾ ਪਹਿਲਾ ਬੱਚਾ ਹੈ। ਪਹਿਲੀ ਵਾਰ ਮਾਂ ਬਣਨ ਕਰਕੇ ਨੇਹਾ ਕਾਫੀ ਉਤਸੁਕ ਹੈ। ਫੋਟੋ ਸ਼ੇਅਰ ਕਰਦਿਆਂ ਉਸ ਨੇ ਪ੍ਰਸ਼ੰਸਕਾਂ ਨੂੰ ਬੈਸਟ ਵਿਸ਼ੇਜ ਦੇਣ ਲਈ ਕਿਹਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।