ਗੁਆਂਢੀ ਨੌਜਵਾਨ ਨੇ ਦੋਸਤਾਂ ਨਾਲ ਮਿਲ ਕੁੜੀ ਨਾਲ ਕੀਤਾ ਗੈਂਗਰੇਪ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਗੁਆਂਢੀ ਨੌਜਵਾਨ ਨੇ ਆਪਣੇ ਦੋਸਤਾਂ ਨਾਲ ਮਿਲ ਕੇ 19 ਸਾਲਾ ਕਦੁਇ ਨਾਲ ਜੰਗਲਾਂ 'ਚ ਲਿਜਾ ਕੇ ਗੈਂਗਰੇਪ ਕੀਤਾ ਹੈ। ਪੀੜਤ ਨੇ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦਰਜ਼ ਕਰਵਾ ਦਿੱਤੀ ਹੈ । ਪੁਲਿਸ ਦੀ ਜਾਂਚ 'ਚ ਸਾਹਮਣੇ ਆਇਆ ਕਿ ਮੁੱਖ ਦੋਸ਼ੀ ਦੇਸਰਾਜ ਦੀ ਭੈਣ ਨੇ ਪੀੜਤ ਦੇ ਭਰਾ 'ਤੇ ਮੋਹਾਲੀ 'ਚ ਰੇਪ ਦਾ ਮਾਮਲਾ ਦਰਜ਼ ਕਰਵਾਇਆ ਸੀ। ਫਿਲਹਾਲ ਪੁਲਿਸ ਵਲੋਂ ਕੁੜੀ ਦਾ ਮੈਡੀਕਲ ਕਰਵਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਨੇ ਸ਼ਿਕਾਇਤ 'ਚ ਕਿਹਾ ਕਿ ਉਹ ਇੱਕ ਘਰ 'ਚ ਨੌਕਰਾਣੀ ਦਾ ਕੰਮ ਕਰਦੀ ਹੈ, ਬੀਤੀ ਦਿਨੀਂ ਗੁਆਂਢ 'ਚ ਰਹਿਣ ਵਾਲਾ ਨੌਜਵਾਨ ਦੇਸਰਾਜ ਉਸ ਨੂੰ ਜ਼ਬਰਦਸਤੀ ਜੰਗਲ ਵੱਲ ਲੈ ਗਿਆ। ਜਿੱਥੇ ਜਾ ਕੇ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਗੈਂਗਰੇਪ ਕੀਤਾ। ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।