ਮਾਮੂਲੀ ਲੜਾਈ ਨੂੰ ਲੈ ਕੇ ਗੁਆਂਢੀਆਂ ਨੇ 2 ਭੈਣਾਂ ਦਾ ਕੀਤਾ ਇਹ ਹਾਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਬੋਹਰ ਦੇ ਪਿੰਡ ਸੱਪਾਂਵਾਲੀ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਮਾਮੂਲੀ ਲੜਾਈ ਕਾਰਨ 2 ਸਕੀਆਂ ਭੈਣਾਂ ਨਾਲ ਗੁਆਂਢੀਆਂ ਨੇ ਕੁੱਟਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਈਆਂ । ਦੱਸਿਆ ਜਾ ਰਿਹਾ ਦੋਵਾਂ ਭੈਣਾਂ ਨੂੰ ਇਲਾਜ਼ ਲਈ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ । ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੂੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।ਜਖ਼ਮੀ ਮੇਨਪਾਲ ਤੇ ਹਰਪ੍ਰੀਤ ਦੇ ਭਰਾ ਸਿਕੰਦਰ ਸਿੰਘ ਨੇ ਦੱਸਿਆ ਕਿ ਬੀਤੀ ਦਿਨੀਂ ਉਸ ਦੇ ਛੋਟੇ ਭਰਾ ਮੰਦਰ ਦੀ ਗਲੀ ਦੇ ਕੁਝ ਲੋਕਾਂ ਨਾਲ ਲੜਾਈ ਹੋ ਗਈ, ਜੋ ਕਿ ਸ਼ਾਮ ਨੂੰ ਸੁਲਝਾ ਲਈ ਗਈ ਸੀ ਪਰ ਕੁਝ ਸਮੇ ਬਾਅਦ ਜਦੋ ਉਸ ਦੀਆਂ ਦੋਵੇ ਭੈਣਾਂ ਨਹਿਰ 'ਚ ਕੱਪੜੇ ਧੋ ਰਹੀਆਂ ਸੀ ਤਾਂ ਉਸ ਲੜਾਈ ਕਾਰਨ ਗੁਆਂਢੀ ਨੇ ਉੱਥੇ ਪਹੁੰਚ ਦੋਵਾਂ ਨਾਲ ਕੁੱਟਮਾਰ ਕੀਤੀ ,ਜਿਸ ਕਾਰਨ ਦੋਵੇ ਗੰਭੀਰ ਜਖ਼ਮੀ ਹੋ ਗਈਆਂ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।