ਕਾਠਮੰਡੂ , 01 ਅਪ੍ਰੈਲ ( NRI MEDIA )
ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਦੇ ਵਿੱਚ ਹੜ੍ਹ ਅਤੇ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੋਈ ਹੈ , ਦੱਖਣੀ ਨੇਪਾਲ ਦੇ ਕਈ ਪਿੰਡਾਂ ਵਿੱਚ ਭਿਆਨਕ ਤੂਫਾਨ ਦੀ ਚਪੇਟ ਵਿੱਚ ਆਉਣ ਕਾਰਨ ਘੱਟ ਤੋਂ ਘੱਟ 35 ਦੀ ਮੌਤ ਹੋ ਗਈ ਹੈ ਅਤੇ 400 ਹੋਰ ਜ਼ਖਮੀ ਦੱਸੇ ਜਾ ਰਹੇ ਹਨ , ਨੇਪਾਲ ਦੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਐਤਵਾਰ ਸ਼ਾਮ ਨੂੰ ਬਾਰਾਂ ਅਤੇ ਪਰਸਾ ਜ਼ਿਲ੍ਹਿਆਂ ਦੇ ਵਿੱਚ ਆਇਆ ਜਿੱਥੇ ਇਸ ਨੇ ਭਿਆਨਕ ਤਬਾਹੀ ਮਚਾਈ , ਨੈਸ਼ਨਲ ਐਮਰਜੈਂਸੀ ਅਪਰੇਸ਼ਨ ਸੈਂਟਰ ਨੇ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਨੇਪਾਲ ਦੇ ਕਈ ਹਸਪਤਾਲਾਂ ਵਿੱਚ ਚੱਲ ਰਿਹਾ ਹੈ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਇਹ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਬਚਾਅ ਕਾਰਜ ਤੇਜ਼ ਕਰਨ ਲਈ ਕਿਹਾ ਹੈ |
ਸਰਕਾਰ ਵਲੋਂ ਰਾਹਤ ਅਤੇ ਬਚਾਅ ਕੰਮਾਂ ਲਈ ਫੌਜ ਨੂੰ ਬੁਲਾਇਆ ਗਿਆ ਹੈ , ਪ੍ਰਭਾਵਿਤ ਖੇਤਰਾਂ ਵਿਚ ਲਗਭਗ 100 ਜਵਾਨ ਭੇਜੇ ਗਏ ਹਨ , ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਹੈ , ਐਤਵਾਰ ਦੀ ਸ਼ਾਮ ਨੂੰ ਤੇਜ਼ ਹਵਾਵਾਂ ਦੇ ਨਾਲ ਮੀਂਹ ਤੂਫ਼ਾਨ ਵਿਚ ਕਈ ਕਾਰਾਂ ਅਤੇ ਬੱਸਾਂ ਡਿੱਗ ਗਈਆਂ ਇਸ ਵਿੱਚ ਕਈ ਯਾਤਰੀ ਜ਼ਖ਼ਮੀ ਹੋ ਗਏ , ਇਸ ਦੌਰਾਨ, ਬਾਰਾਂ ਅਤੇ ਪਾਰਸਾ ਜ਼ਿਲ੍ਹਿਆਂ ਦੇ ਕਈ ਪਿੰਡਾਂ ਨੂੰ ਨੁਕਸਾਨ ਪਹੁੰਚਾਇਆ ਹੈ , ਬਿਜਲੀ ਦੇ ਖੰਬੇ ਅਤੇ ਦਰੱਖਤ ਟੁੱਟ ਕੇ ਡਿੱਗ ਗਏ , ਸਿਰਫ ਬਾਰਾਂ ਜਿਲੇ ਵਿੱਚ ਹੀ 26 ਲੋਕਾਂ ਦੀ ਮੌਤ ਹੋ ਗਈ ਹੈ |
ਨੇਪਾਲ ਦੀ ਫੌਜ ਦੇ ਬੁਲਾਰੇ ਯਮ ਪ੍ਰਸਾਦ ਢਕਾਲ ਨੇ ਦੱਸਿਆ ਕਿ ਕਾਠਮੰਡੂ ਏਅਰਬੇਸ ਤੋਂ ਦੋ ਬਟਾਲੀਅਨਾਂ ਨੂੰ ਬਚਾਅ ਅਤੇ ਰਾਹਤ ਕਾਰਜਾਂ ਲਈ ਭੇਜਿਆ ਗਿਆ ਹੈ , ਖ਼ਰਾਬ ਮੌਸਮ ਦੇ ਸਹੀ ਹੋਣ ਤੋਂ ਬਾਅਦ ਆਈਐਫਐਫ ਦੇ ਦੋ ਐਮਆਈ -17 ਹੈਲੀਕਾਪਟਰ ਬਚਾਅ ਵਿੱਚ ਭੇਜੇ ਗਏ ਹਨ ਜਿਨ੍ਹਾਂ ਵਲੋਂ ਖੋਜ ਕਾਰਜ ਕਰਕੇ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ |
ਭਾਰਤ ਦੇ ਉੱਤਰ-ਪੂਰਬ ਸੂਬੇ ਤ੍ਰਿਪੁਰਾ ਦੇ ਕੁਝ ਹਿੱਸਿਆਂ ਵਿੱਚ ਐਤਵਾਰ ਦੀ ਰਾਤ ਤੋਂ ਮੀਂਹ ਪੈ ਰਹੇ ਹਨ , ਮੌਸਮ ਵਿਗਿਆਨ ਵਿਭਾਗ ਨੇ ਅਗਲੇ 24 ਘੰਟਿਆਂ ਵਿਚ ਤੂਫ਼ਾਨ ਅਤੇ ਤੇਜ਼ ਮੀਂਹ ਦੀ ਭਵਿੱਖਬਾਣੀ ਕੀਤੀ ਹੈ , ਇਕ ਦਿਨ ਵਿਚ ਹੀ ਸੂਬੇ ਵਿਚ 72 ਐਮਐਮ ਮੀਂਹ ਦਰਜ ਕੀਤਾ ਗਿਆ ਹੈ |



