ਨੇਪਾਲ ਪੁਲਸ ਨੇ ਭਾਰਤ-ਨੇਪਾਲ ਸਰਹੱਦ ਤੇ ਝੜਪ ਦੋਰਾਨ ਕੀਤੇ 8 ਭਾਰਤੀ ਕਾਰੋਬਾਰੀ ਜ਼ਖਮੀ

by vikramsehajpal

ਕਾਠਮੰਡੂ (ਦੇਵ ਇੰਦਰਜੀਤ) : 'ਮਾਈ ਰਿਪਬਲਿਕ' ਮੁਤਾਬਕ ਹਥਿਆਰਬੰਦ ਪੁਲਸ ਦਾ ਇਕ ਜਵਾਨ ਅਤੇ 8 ਭਾਰਤੀ ਕਾਰੋਬਾਰੀ ਝੜਪ ਵਿਚ ਜ਼ਖਮੀ ਹੋ ਗਏ। ਮਤਿਹਾਰੀ ਸੀਮਾ ਚੌਕੀ ਦੇ ਪੁਲਸ ਇੰਸਪੈਕਟਰ ਬਲਰਾਮ ਗੌਤਮ ਨੇ ਦੱਸਿਆ ਕਿ ਐਤਵਾਰ ਰਾਤ 8 ਵਜੇ 50-60 ਭਾਰਤੀ ਨਾਗਰਿਕਾਂ ਨੇ ਸਰਹੱਦ 'ਤੇ ਤਾਇਨਾਤ ਜਵਾਨਾਂ 'ਤੇ ਪੱਥਰਬਾਜ਼ੀ ਕੀਤੀ। ਉਹਨਾਂ ਨੇ ਦੱਸਿਆ ਕਿ ਭਾਰਤੀ ਨਾਗਰਿਕਾਂ ਨੇ ਸ਼ਰਾਬ ਪੀਤੀ ਹੋਈ ਸੀ। ਮਹੋਤਾਰੀ ਜ਼ਿਲ੍ਹੇ ਵਿਚ ਮਤਿਹਾਰੀ ਨਗਰ ਨਿਗਮ ਦੀ ਕਰੀਬ ਡੇਢ ਕਿਲੋਮੀਟਰ ਲੰਬੀ ਸਰੱਹਦ ਬਿਹਾਰ ਵਿਚ ਮਧਵਾਪੁਰ ਬਾਜ਼ਾਰ ਨਾਲ ਲੱਗਦੀ ਹੈ।

ਹਮਲੇ ਵਿਚ ਡਿਊਟੀ 'ਤੇ ਤਾਇਨਾਤ ਜਵਾਨ ਵਿਵੇਕ ਧਾਕਲ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ।ਉੱਥੇ ਇਕ ਭਾਰਤੀ ਕਾਰੋਬਾਰੀ ਨੇ ਕਿਹਾ ਕਿ ਇੰਸਪੈਕਟਰ ਗੌਤਮ ਨੇ ਜਵਾਨਾਂ ਨੂੰ ਆਲੂ, ਪਿਆਜ਼ ਅਤੇ ਚੌਲ ਆਯਾਤ ਕਰ ਰਹੇ ਵਪਾਰੀਆਂ ਨੂੰ ਕੁੱਟਣ ਲਈ ਕਿਹਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਨੇ ਭਾਰਤੀ ਕਾਰੋਬਾਰੀਆਂ ਦੇ ਖ਼ਿਲਾਫ਼ ਬਿਨਾਂ ਕਾਰਨ ਬਲ ਦੀ ਵਰਤੋਂ ਕੀਤੀ।

ਨੇਪਾਲ-ਭਾਰਤ ਸਰਹੱਦ 'ਤੇ ਮਹੋਤਾਰੀ ਜ਼ਿਲ੍ਹੇ ਵਿਚ ਨੇਪਾਲੀ ਪੁਲਸ ਦੇ ਨਾਲ ਝੜਪ ਵਿਚ 8 ਭਾਰਤੀ ਕਾਰੋਬਾਰੀ ਜ਼ਖਮੀ ਹੋ ਗਏ ਹਨ। ਸੋਮਵਾਰ ਨੂੰ ਮੀਡੀਆ ਵਿਚ ਆਈਆਂ ਖ਼ਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਸਰਕਾਰੀ ਅਖ਼ਬਾਰ 'ਰਾਇਜਿੰਗ ਨੇਪਾਲ' ਦੀ ਇਕ ਰਿਪੋਰਟ ਮੁਤਾਬਕ ਇਹ ਘਟਨਾ ਐਤਵਾਰ ਰਾਤ ਨੂੰ ਉਸ ਸਮੇਂ ਵਾਪਰੀ, ਜਦੋਂ ਭਾਰਤੀ ਕਾਰੋਬਾਰੀਆਂ ਨੇ ਮਤਿਹਾਰੀ ਨਗਰ ਨਿਗਮ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਜਾਂਚ ਲਈ ਬਣਾਈ ਗਈ ਇਕ ਅਸਥਾਈ ਚੌਕੀ ਅਤੇ ਹੈਲਪ ਡੈਸਕ ਨੂੰ ਢਹਿ-ਢੇਰੀ ਕਰ ਦਿੱਤਾ।

More News

NRI Post
..
NRI Post
..
NRI Post
..