ਭਾਰਤ ਤੋਂ ਨੇਪਾਲ ਦੀ ਜ਼ਮੀਨ ਵਾਪਸ ਲਵਾਂਗੇ: ਓਲੀ

by vikramsehajpal

ਕਾਠਮੰਡੂ (ਦੇਵ ਇੰਦਰਜੀਤ)- ਸਰਹੱਦੀ ਵਿਵਾਦ ਦੇ ਹੱਲ ਸਬੰਧੀ ਗੱਲਬਾਤ ਕਰਨ ਵਾਸਤੇ ਭਾਰਤ ਤੇ ਨੇਪਾਲ ਵਿਚਾਲੇ ਵਿਦੇਸ਼ ਮੰਤਰੀ ਪੱਧਰ ਦੀ ਹੋਣ ਵਾਲੀ ਅਹਿਮ ਗੱਲਬਾਤ ਤੋਂ ਪਹਿਲਾਂ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਕਿਹਾ ਕਿ ਨੇਪਾਲ ਦੇ ਇਲਾਕੇ ਕਾਲਾਪਾਣੀ, ਲਿੰਪੀਆਧੁਰਾ ਤੇ ਲਿਪੂਲੇਖ ਜਿਨ੍ਹਾਂ ’ਤੇ ਭਾਰਤ ਨੇ ਕਬਜ਼ਾ ਕੀਤਾ ਹੋਇਆ ਹੈ, ਵਾਪਸ ਲਵਾਂਗੇ।


ਕੌਮੀ ਸੰਸਦ ਨੂੰ ਸੰਬੋਧਨ ਕਰਦਿਆਂ ਓਲੀ ਨੇ ਕਿਹਾ ਕਿ ਭਾਰਤ ਦੇ ਦੌਰੇ ਦੌਰਾਨ ਵਿਦੇਸ਼ ਮੰਤਰੀ ਪ੍ਰਦੀਪ ਗਯਾਵਲੀ ਦੇ ਏਜੰਡੇ ’ਤੇ ਮੁੱਖ ਤੌਰ ’ਤੇ ਸਰਹੱਦੀ ਵਿਵਾਦ ਦਾ ਹੱਲ ਕੱਢਣਾ ਹੋਵੇਗਾ। ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਪੱਧਰ ’ਤੇ ਹੋਣ ਵਾਲੀ ਛੇਵੀਂ ਨੇਪਾਲ-ਭਾਰਤ ਸਾਂਝੀ ਕਮਿਸ਼ਨ ਮੀਟਿੰਗ ’ਚ ਸ਼ਾਮਲ ਹੋਣ ਲਈ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਦੇ ਸੱਦੇ ’ਤੇ 14 ਜਨਵਰੀ ਨੂੰ ਗਯਾਵਲੀ ਭਾਰਤ ਆ ਰਹੇ ਹਨ। ਓਲੀ ਨੇ ਕਿਹਾ ਕਿ ਸੁਗੌਲੀ ਸਮਝੌਤੇ ਮੁਤਾਬਕ ਕਾਲਾਪਾਣੀ, ਲਿੰਪੀਆਧੁਰਾ ਤੇ ਲਿਪੂਲੇਖ ਮਹਾਕਾਲੀ ਨਦੀ ਦੇ ਪੂਰਬ ਵਿੱਚ ਸਥਿਤ ਹਨ ਅਤੇ ਨੇਪਾਲ ਦੇ ਹਨ। ਉਨ੍ਹਾਂ ਕਿਹਾ, ‘‘ਅਸੀਂ ਭਾਰਤ ਨਾਲ ਕੂਟਨੀਤਿਕ ਗੱਲਬਾਤ ਕਰਾਂਗੇ ਅਤੇ ਸਾਡੇ ਵਿਦੇਸ਼ ਮੰਤਰੀ ਭਾਰਤ ਜਾ ਰਹੇ ਹਨ।

’’ ਉਨ੍ਹਾਂ ਕਿਹਾ, ‘‘ਅੱਜ ਸਾਨੂੰ ਆਪਣੀ ਜ਼ਮੀਨ ਵਾਪਸ ਲੈਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਨੇਪਾਲੀ ਹੁਕਮਰਾਨਾਂ ਨੇ ਕਦੇ ਵੀ ਆਪਣੀ ਜ਼ਮੀਨ ਭਾਰਤ ਤੋਂ ਵਾਪਸ ਲੈਣ ਦੀ ਕੋਸ਼ਿਸ਼ ਨਹੀਂ ਕੀਤੀ।