ਲਿਵ -ਇਨ ਰਿਲੇਸ਼ਨਸ਼ਿਪ ਕਰਕੇ ਭਾਣਜੇ ਨੇ ਕੀਤਾ ਮਾਮੀ ਦਾ ਕਤਲ, ਦੋਸ਼ੀ ਗ੍ਰਿਫਤਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਵਿਖੇ ਸਵੇਰੇ ਸ਼ਰੇਆਮ ਹੀ ਇਕ ਔਰਤ ਦਾ ਗੋਲੀਆਂ ਮਾਰ ਕਰ ਕਤਲ ਕਰ ਦਿੱਤਾ ਗਿਆ ਸੀ । ਇਸ ਘਟਨਾ ਦੀ ਗੁੱਥੀ ਪੁਲਿਸ ਨੇ ਕੁਝ ਘੰਟਿਆਂ 'ਚ ਸੁਲਝਾ ਲਈ ਹੈ। ਜ਼ਿਕਰਯੋਗ ਹੈ ਕਿ ਕਤਲ ਕਰਨ ਵਾਲਾ ਨੌਜਵਾਨ ਮ੍ਰਿਤਕਾ ਦੇ ਪਤੀ ਦਾ ਭਾਣਜਾ ਹੈ। ਦੱਸਿਆ ਜਾ ਰਿਹਾ ਕਿ ਔਰਤ ਦੋਸ਼ੀ ਨਾਲ ਲਿਵ -ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦੀ ਸੀ ਤੇ ਹੁਣ ਉਕਤ ਨੌਜਵਾਨ ਔਰਤ ਨਾਲ ਨਹੀਂ ਰਹਿਣਾ ਚਾਹੁੰਦਾ ਸੀ। ਜਿਸ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ । ਦੱਸ ਦਈਏ ਕਿ ਉਕਤ ਔਰਤ ਨੇ ਦੋਸ਼ੀ ਖਿਲਾਫ ਬਲਾਤਕਾਰ ਦਾ ਮਾਮਲਾ ਵੀ ਦਰਜ ਕਰਵਾਇਆ ਸੀ ਪਰ ਬਾਅਦ ਵਿੱਚ ਉਹ ਆਪਸੀ ਸਹਿਮਤੀ ਨਾਲ ਇਕੱਠੇ ਰਹਿਣ ਲੱਗ ਪਏ ਸੀ। ਦੋਸ਼ੀ ਦੀ ਪਛਾਣ ਸੁਖਪਾਲ ਸਿੰਘ ਵਾਸੀ ਪਿੰਡ ਬਲੂਆਣਾ ਦੇ ਰੂਪ 'ਚ ਹੋਈ ਹੈ । ਫਿਲਹਾਲ ਪੁਲਿਸ ਵਲੋਂ ਦੋਸ਼ੀ ਕੋਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।