ਭਾਰਤੀ PM ਨੇ ਜਾਰੀ ਕੀਤਾ 100 ਰੁਪਏ ਦਾ ਯਾਦਗਰੀ ਸਿੱਕਾ

by vikramsehajpal

ਵੈੱਬ ਡੈਸਕ (ਐਨ.ਆਰ.ਆਈ.ਮੀਡਿਆ) : ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਜੈ ਰਾਜੇ ਸਿੰਧੀਆ ਦੀ ਜਯੰਤੀ ਤੇ ਅੱਜ ਇੱਕ ਵਰਚੁਅਲ ਸਮਾਗਮ ਵਿੱਚ ਉਨ੍ਹਾਂ ਦੇ ਸਨਮਾਨ ਵਿੱਚ 100 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ। ਜਨਮ ਸ਼ਤਾਬਦੀ ਉਤਸਵ ਸਮੇਂ ਇਸ ਵਿਸ਼ੇਸ਼ ਯਾਦਗਾਰੀ ਸਿੱਕੇ ਦੀ ਕਲਪਨਾ ਵਿੱਤ ਮੰਤਰਾਲੇ ਨੇ ਕੀਤੀ। ਮੋਦੀ ਸੋਮਵਾਰ ਨੂੰ ਵਿਜੈ ਰਾਜੇ ਸਿੰਧੀਆ ਦੇ ਜਨਮ ਦਿਵਸ ਉੱਤੇ 100 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ।

ਕੋਰੋਨਾ ਦੇ ਚਲਦੇ ਵਰਚੁਅਲ ਸਮਾਗਰ ਦੇ ਜ਼ਰੀਏ ਆਯੋਜਿਤ ਇਸ ਪ੍ਰੋਗਰਾਮ ਵਿੱਚ ਸਿੰਧੀਆ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਦੇਸ਼ ਦੇ ਹੋਰ ਭਾਗਾਂ ਤੋਂ ਕਈ ਸਤਿਕਾਰਯੋਗ ਵਿਅਕਤੀਆਂ ਨੇ ਹਿੱਸਾ ਲਿਆ। ਵਿਜੈ ਰਾਜੇ ਸਿੰਧੀਆ ਨੂੰ ਰਾਜਮਾਤਾ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਵਿਜੈ ਰਾਜੇ ਸਿੰਧੀਆ ਗਵਾਲੀਅਰ ਦੇ ਆਖਰੀ ਮਹਾਰਾਜਾ ਜੀਵਾਜੀਵਰਾਅ ਸਿੰਧੀਆ ਦੀ ਪਤਨੀ ਸੀ।ਵਿਜੈ ਰਾਜੇ ਮਰਹੂਮ ਮਾਧਵਰਾਜ ਸਿੰਧੀਆ ਤੇ ਰਾਜਸਥਾਨ ਦੀ ਸਾਬਕਾ ਮੁਖ ਮੰਤਰੀ ਵਸੁੰਦਰਾ ਰਾਜੇ ਦੀ ਮਾਂ ਸੀ।ਉਨ੍ਹਾਂ ਦਾ ਜਨਮ 12 ਅਕਤੂਬਰ 1919 ਨੂੰ ਸਾਗਰ ਵਿੱਚ ਹੋਇਆ ਸੀ। ਤੇ 25 ਜਨਵਰੀ 2001 ਨੂੰ ਨਵੀਂ ਦਿੱਲੀ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ।