ਕੈਨੇਡਾ ਦੇ ਹਵਾਈ ਯਾਤਰੀਆਂ ਵਾਸਤੇ ਨਵਾਂ ‘ਬਿੱਲ ਆਫ ਰਾਈਟ’

by mediateam

ਓਂਟਾਰੀਓ ਡੈਸਕ (NRI MEDIA) : ਕੈਨੇਡਾ ਦੇ ਜਿਹੜੇ ਵੀ ਯਾਤਰੀਆਂ ਨੂੰ ਆਪਣੀ ਏਅਰਲਾਇਨ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਉਂਦੀ ਹੈ ਤਾਂ ਉਹਨਾਂ ਨੂੰ ਜਲਦ ਹੀ ਮੁਆਵਜ਼ਾ ਹਾਸਿਲ ਕਰਨ ਦਾ ਨਵਾਂ ਜ਼ਰੀਆ ਮਿਲ ਸਕਦਾ ਹੈ। 15 ਜੁਲਾਈ ਸੋਮਵਾਰ ਨੂੰ ਸ਼ੁਰੂ ਹੋਏ ਹਵਾਈ ਯਾਤਰੀ ਸੁਰੱਖਿਆ ਨਿਯਮਾਂ ਦਾ ਪਹਿਲਾ ਪੜਾਅ ਹੁਣ ਤੋਂ ਹੀ ਯਾਤਰੀਆਂ ਦੇ ਵਕੀਲ ਅਤੇ ਏਅਰਲਾਈਨ ਕੰਪਨੀਆਂ ਦੀ ਆਲੋਚਨਾ ਦਾ ਪਾਤਰ ਬਣ ਗਿਆ ਹੈ। ਇਹ ਨਵੇਂ ਨਿਯਮ ਯਾਤਰੀਆਂ ਦੀ ਸਹੂਲੀਅਤ ਵਾਸਤੇ ਬਣਾਏ ਗਏ ਹਨ| ਕੈਨੇਡੀਅਨ ਯਾਤਰੀਆਂ ਨੂੰ ਅਕਸਰ ਫਲਾਇਟ ਵਿਚ ਦੇਰੀ, ਫਲਾਇਟ ਨਕਾਰੀ ਜਾਣ ਜਾਂ ਸਮਾਨ ਖਰਾਬ ਹੋਣ ਜਿਹੀ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈਂਦਾ ਹੈ।

ਸੋਮਵਾਰ ਨੂੰ ਲਾਗੂ ਹੋਣ ਵਾਲੇ ਇਹ ਨਿਯਮਾਂ ਦੇ ਵਿਚ ਬੋਰਡਿੰਗ ਨਕਾਰੀ ਜਾਉਨ, ਫਲਾਈਟਾਂ ਵਿਚ ਦੇਰੀ ਅਤੇ ਸਮਾਨ ਦੇ ਨਸ਼ਟ ਹੋਣ ਜਾਣ ਦੇ ਮਾਮਲਿਆਂ ਵਿਚ ਮੁਆਵਜ਼ੇ ਨੂੰ ਸ਼ਾਮਿਲ ਕੀਤਾ ਜਾਵੇਗਾ। ਇਹਨਾਂ ਨਵੇਂ ਨਿਯਮਾਂ ਦੇ ਤਹਿਤ ਜਿਹੜੇ ਯਾਤਰੀ ਫਲਾਈਟ ਦੀ ਓਵਰ ਬੁਕਿੰਗ ਕਾਰਨ ਫਲਾਈਟ ਨਾ ਚੜ੍ਹ ਸਕੇ ਉਹਨਾਂ ਨੂੰ 2400 ਡਾਲਰ ਅਤੇ ਜਿਹਨਾਂ ਦਾ ਸਮਾਂ ਖਰਾਬ ਹੋਇਆ ਹੈ ਉਹਨਾਂ ਨੂੰ 2100 ਡਾਲਰ ਦਾ ਮੁਆਵਜ਼ਾ ਪ੍ਰਾਪਤ ਹੋਵੇਗਾ। ਉਥੇ ਹੀ ਬਾਕੀ ਦੇ ਨਿਯਮ ਜੋ ਕਿ ਫਲਾਈਟਾਂ ਦੀ ਦੇਰੀ ਨਾਲ ਸੰਬੰਧਿਤ ਹਨ ਉਹ 15 ਦਿਸੰਬਰ ਨੂੰ ਲਾਗੂ ਕੀਤੇ ਜਾਣਗੇ।

ਇਸਦੇ ਅਨੁਸਾਰ ਜੇਕਰ ਯਾਤਰੀਆਂ ਨੂੰ 3-6 ਘੰਟੇ ਇੰਤਜ਼ਾਰ ਕਰਨਾ ਪਵੇਗਾ ਤਾਂ ਉਹਨਾਂ 400 ਡਾਲਰ, 6-9 ਘੰਟਿਆਂ ਵਾਲਿਆਂ ਨੂੰ 700 ਡਾਲਰ ਅਤੇ 9 ਘੰਟੇ ਤੋਂ ਵੱਧ ਸਮੇ ਤਕ ਇੰਤਜ਼ਾਰ ਕਰਨ ਵਾਲਿਆਂ ਨੂੰ 1000 ਡਾਲਰ ਦਿੱਤੇ ਜਾਣਗੇ। ਯਾਤਰੀ ਹੱਕਾਂ ਦੇ ਵਕੀਲ ਗਬੋਰ ਲੁਕਾਕਸ ਨੇ ਕਿਹਾ ਇਹ ਨਿਯਮ ਕੈਨੇਡੀਅਨ ਲੋਕਾਂ ਵਾਸਤੇ ਚੀਜ਼ਾਂ ਬਦਤਰ ਕਰ ਦੇਣਗੇ। ਕੈਨੇਡੀਅਨ ਅਤੇ ਅੰਤਰ-ਰਾਸ਼ਟਰੀ ਦੋਵੇਂ ਏਅਰਲਾਈਨਾਂ ਇਹਨਾਂ ਨਿਯਮਾਂ ਨੂੰ ਚੁਣੌਤੀ ਦੇਣ ਲਈ ਕੋਰਟ ਗਈਆਂ ਹਨ। ਹਵਾਈ ਆਵਾਜਾਈ ਐਸੋਸਿਏਸ਼ਨ ਆਫ ਕੈਨੇਡਾ ਦੇ ਪ੍ਰੇਸੀਡੇਂਟ ਅਤੇ ਸੀ. ਈ. ਓ. ਜੋਨ ਮੈਕਕੇਨਾ ਨੇ ਇਸ ਮੁਆਵਜਾ ਸਕੀਮ ਨੂੰ ਬਹੁਤ ਉੱਚ ਅਤੇ ਨਵੇਂ ਨਿਯਮਾਂ ਨੂੰ ਘਿਨਾਉਣੇ ਦਸਿਆ।

More News

NRI Post
..
NRI Post
..
NRI Post
..