ਭਾਰਤ ਦੇ ਓਵਰਸੀਜ਼ ਨਾਗਰਿਕ ਕਾਰਡਧਾਰਕਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਭਾਰਤ ਦੇ ਓਵਰਸੀਜ਼ ਨਾਗਰਿਕ (ਓਸੀਆਈ) ਕਾਰਡਧਾਰਕਾਂ ਨੂੰ ਦੇਸ਼ ਵਿੱਚ ਕਿਸੇ ਵੀ ਮਿਸ਼ਨਰੀ, ‘ਤਬਲੀਗ’ ਜਾਂ ਪੱਤਰਕਾਰੀ ਨਾਲ ਜੁੜੀ ਸਰਗਰਮੀਆਂ ’ਚ ਸ਼ਮੂਲੀਅਤ ਲਈ ਕੇਂਦਰ ਸਰਕਾਰ ਤੋਂ ਲਾਜ਼ਮੀ ਵਿਸ਼ੇਸ਼ ਪ੍ਰਵਾਨਗੀ ਲੈਣੀ ਹੋਵੇਗੀ।

ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਇਹ ਸਾਰੇ ਨੇਮ ਉਸ ਵੱਲੋਂ ਸਾਲ 2019 ’ਚ ਪ੍ਰਕਾਸ਼ਿਤ ‘ਕਿਤਾਬਚੇ’ ’ਚ ਦਰਜ ਹਨ ਤੇ ਇਨ੍ਹਾਂ ਨੂੰ ਹਾਲ ਹੀ ਵਿੱਚ ਸੰਗਠਿਤ ਤੇ ਨੋਟੀਫਾਈ ਕੀਤਾ ਗਿਆ ਹੈ। ਗ਼੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਓਸੀਆਈ ਕਾਰਡਧਾਰਕ ਕਿਸੇ ਵੀ ਕੰਮ ਲਈ ਭਾਰਤ ਫੇਰੀ ਲਈ ਤਾਉਮਰ ਮਲਟੀਪਲ ਵੀਜ਼ੇ ਦੇ ਹੱਕਦਾਰ ਹਨ, ਪਰ ਉਨ੍ਹਾਂ ਨੂੰ ਕਿਸੇ ਵੀ ਖੋਜ ਕਾਰਜ, ਮਿਸ਼ਨਰੀ ਜਾਂ ਤਬਲੀਗ ਜਾਂ ਪਰਬਤਾਰੋਹਣ ਜਾਂ ਪੱਤਰਕਾਰੀ ਨਾਲ ਜੁੜੀਆਂ ਸਰਗਰਮੀਆਂ ’ਚ ਸ਼ਮੂਲੀਅਤ ਲਈ ਫੌਰਨਰਜ਼ ਰੀਜਨਲ ਰਜਿਸਟਰੇਸ਼ਨ ਦਫ਼ਤਰ ਜਾਂ ਭਾਰਤੀ ਮਿਸ਼ਨ ਤੋਂ ਵਿਸ਼ੇਸ਼ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ।