ਕੈਨੇਡਾ-ਭਾਰਤ ਵਪਾਰ ‘ਚ ਨਵੀਂ ਹਲਚਲ, ਡੀਲ ਨੂੰ ਮਿਲ ਸਕਦਾ ਵੱਡਾ ਬੂਸਟ!

by nripost

ਟੋਰਾਂਟੋ (ਪਾਇਲ): ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੋਮਵਾਰ ਨੂੰ ਕਿਹਾ ਕਿ ਦੋ ਸਾਲਾਂ ਦੇ ਤਣਾਅਪੂਰਨ ਸਬੰਧਾਂ ਮਗਰੋਂ ਕੈਨੇਡਾ ਤੇ ਭਾਰਤ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਲਈ ਤੇਜ਼ੀ ਨਾਲ ਕੰਮ ਕਰਨਗੇ। ਆਨੰਦ ਦਾ ਇਹ ਬਿਆਨ ਹਫ਼ਤੇ ਦੇ ਅਖੀਰ ਵਿਚ ਦੱਖਣੀ ਅਫਰੀਕਾ ਵਿਚ ਜੀ20 ਸਿਖਰ ਵਾਰਤਾ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦਰਮਿਆਨ ਹੋਈ ਬੈਠਕ ਤੋਂ ਬਾਅਦ ਆਇਆ ਹੈ।

ਬੈਠਕ ਵਿਚ ਦੋਵਾਂ ਆਗੂਆਂ ਨੇ ਇਕ ਨਵੇਂ ਵਪਾਰ ਸਮਝੌਤੇ ਲਈ ਗੱਲਬਾਤ ਮੁੜ ਸ਼ੁਰੂ ਕਰਨ ਬਾਰੇ ਸਹਿਮਤੀ ਦਿੱਤੀ ਹੈ। ਆਨੰਦ ਨੇ ਇਸ ਖ਼ਬਰ ਏਜੰਸੀ ਨੂੰ ਟੈਲੀਫੋਨ ’ਤੇ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਦੋਵੇਂ ਆਗੂ ਇਸ ਗੱਲ ’ਤੇ ਦ੍ਰਿੜ ਸਨ ਕਿ ਇਹ ਕੰਮ ਜਲਦੀ ਤੋਂ ਜਲਦੀ ਪੂਰਾ ਹੋਵੇ। ਕਾਰਨੀ ਅਗਲੇ ਸਾਲ ਦੀ ਸ਼ੁਰੂਆਤ ਵਿਚ ਭਾਰਤ ਦੀ ਯਾਤਰਾ ਕਰਨਗੇ। ਆਨੰਦ ਨੇ ਅਗਲੇ ਦਹਾਕੇ ਵਿਚ ਗੈਰ ਅਮਰੀਕੀ ਵਪਾਰ ਨੂੰ ਦੁੱਗਣਾ ਕਰਨ ਦੇ ਕਾਰਨੀ ਦੇ ਟੀਚੇ ਦਾ ਜ਼ਿਕਰ ਕੀਤਾ। ਕੈਨੇਡਾ ਵਿਸ਼ਵ ਦੇ ਉਨ੍ਹਾਂ ਕੁਝ ਦੇਸ਼ਾਂ ਵਿਚੋਂ ਇਕ ਹੈ, ਜਿਨ੍ਹਾਂ ਦਾ ਅਰਥਚਾਰਾ ਵਪਾਰ ’ਤੇ ਨਿਰਭਰ ਹੈ ਤੇ ਕੈਨੇਡਾ ਦਾ 75 ਫੀਸਦ ਤੋਂ ਵਧ ਬਰਾਮਦ ਅਮਰੀਕਾ ਨੂੰ ਜਾਂਦੀ ਹੈ।

More News

NRI Post
..
NRI Post
..
NRI Post
..