ਮਿਡ -ਡੇਅ ਮੀਲ ਨੂੰ ਲੈ ਕੇ ਸਰਕਾਰੀ ਸਕੂਲਾਂ ਨੂੰ ਨਵੇਂ ਹੁਕਮ ਕੀਤੇ ਜਾਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮਿਲਣ ਵਾਲੇ ਮਿਡ -ਡੇਅ ਮੀਲ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੁਣ ਬੱਚਿਆਂ ਨੂੰ ਰੋਜ਼ਾਨਾ ਇਕੋ ਤਰਾਂ ਦਾ ਖਾਣਾ ਨਹੀਂ ਦਿੱਤਾ ਜਾਵੇਗਾ। ਬੱਚਿਆਂ ਨੂੰ ਸਾਫ -ਸੁਥਰਾ ਖਾਣਾ ਮੁਹਈਆ ਕਰਵਾਇਆ ਜਾਵੇਗਾ । ਖਾਣੇ ਦੇ ਨਾਲ ਬੱਚਿਆਂ ਨੂੰ ਇੱਕ ਦਿਨ ਖੀਰ ਵੀ ਮਿਲੇਗੀ ।ਸਿੱਖਿਆ ਵਿਭਾਗ ਵਲੋਂ ਮਿਡ -ਡੇਅ ਮੀਲ ਲਈ ਇੱਕ ਮੈਨਿਊ ਤਿਆਰ ਕੀਤਾ ਗਿਆ ।ਜਿਸ ਅਨੁਸਾਰ ਬੱਚਿਆਂ ਦਾ ਖਾਣਾ ਤਿਆਰ ਕੀਤਾ ਜਾਵੇਗਾ ।ਮੈਨਿਊ ਅਨੁਸਾਰ ਬੱਚਿਆਂ ਨੂੰ ਦਾਲ, ਰੋਟੀ, ਚੋਲ ਮੋਸਮੀ ਸਬਜ਼ੀਆਂ ਆਦਿ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਇਮਰੀ 'ਚ ਪੜ੍ਹਦੇ ਬੱਚਿਆਂ ਨੂੰ ਖਾਣਾ ਮੁਹਈਆ ਕਰਵਾਇਆ ਜਾਂਦਾ ਹੈ ।