ਜੋਅ ਬਾਇਡਨ ਵੱਲੋਂ ਐੱਚ1ਬੀ ਵੀਜ਼ਾ ਧਾਰਕ ਕਾਮਿਆਂ ਦੀਆਂ ਪਤਨੀਆਂ/ਪਤੀਆਂ ਨੂੰ ਵੱਡੀ ਰਾਹਤ

by vikramsehajpal

ਨਿਊ ਯਾਰਕ (ਦੇਵ ਇੰਦਰਜੀਤ) - ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਆਪਣੇ ਕਾਰਜਕਾਲ ਦੇ 7ਵੇਂ ਦਿਨ ਐੱਚ4 ਵਰਕ ਪਰਮਿਟ ਧਾਰਕਾਂ ਨਾਲ ਸਬੰਧਤ ਫਾਈਲ ਵਾਪਸ ਲਏ ਜਾਣ ਨਾਲ ਐੱਚ1ਬੀ ਵੀਜ਼ਾ ਧਾਰਕ ਕਾਮਿਆਂ ਦੀਆਂ ਪਤਨੀਆਂ/ਪਤੀਆਂ ਨੂੰ ਵੱਡੀ ਰਾਹਤ ਮਿਲੀ ਹੈ।

ਅਮਰੀਕਾ ਵਿੱਚ ਐੱਚ1ਬੀ ਵੀਜ਼ੇ ’ਤੇ ਕੰਮ ਕਰਦੇ ਵਿਦੇਸ਼ੀਆਂ ਲਈ ਇਹ ਵੱਡੀ ਖ਼ਬਰ ਹੈ, ਕਿਉਂਕਿ ਸਾਬਕਾ ਅਮਰੀਕੀ ਸਦਰ ਡੋਨਲਡ ਟਰੰਪ ਵੱਲੋਂ ਪਾਸ ਕੀਤੇ ਕਾਨੂੰਨ ਕਰਕੇ ਇਨ੍ਹਾਂ ਕਾਮਿਆਂ ਦੀ ਪਤਨੀਆਂ/ਪਤੀਆਂ ’ਤੇ ਪਿਛਲੇ 4 ਸਾਲਾਂ ਤੋਂ ਫ਼ਿਕਰਮੰਦੀ ਦੀ ਤਲਵਾਰ ਲਟਕੀ ਹੋਈ ਸੀ। ਇਸ ਕਾਨੂੰਨ ਤਹਿਤ ਐੱਚ1ਬੀ ਕਾਮਿਆਂ ਦੀਆਂ ਪਤਨੀਆਂ/ਪਤੀਆਂ ਦੇ ਕੰਮ ਕਰਨ ’ਤੇ ਪਾਬੰਦੀ ਸੀ। ਬਾਇਡਨ ਦੀ ਇਸ ਪੇਸ਼ਕਦਮੀ ਨਾਲ ਟਰੰਪ ਪ੍ਰਸ਼ਾਸਨ ਵੱਲੋਂ ਓਬਾਮਾ ਯੁੱਗ ਦੇ ਕਾਨੂੰਨਾਂ ਨੂੰ ਮਨਸੂਖ਼ ਕਰਨ ਦੇ ਯਤਨਾਂ ਦਾ ਭੋਗ ਪੈ ਗਿਆ ਹੈ।