ਜਨੇਵਾ (ਦੇਵ ਇੰਦਰਜੀਤ)- ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਕਿਹਾ ਕਿ ਬਰਤਾਨੀਆ 'ਚ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਹੁਣ ਤਕ 41 ਦੇਸ਼ਾਂ ਤਕ ਪਹੁੰਚ ਚੁੱਕਾ ਹੈ।
14 ਦਸੰਬਰ 2020 ਨੂੰ ਬਰਤਾਨੀਆ ਦੇ ਨਵੇਂ ਸਟ੍ਰੇਨ ਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ। ਨਵਾਂ ਸਟ੍ਰੇਨ ਪਹਿਲਾਂ ਮਿਲੇ ਸਟ੍ਰੇਨ ਦੇ ਮੁਕਾਬਲੇ 70 ਫ਼ੀਸਦੀ ਜ਼ਿਆਦਾ ਖ਼ਤਰਨਾਕ ਹੈ। ਅਮਰੀਕਾ ਦੇ 4 ਸੂਬਿਆਂ ਕੈਲੀਫੋਰਨੀਆ, ਫਲੋਰੀਡਾ, ਕੋਲੋਰਾਡੋ ਤੇ ਨਿਊਯਾਰਕ ਨੇ ਵੀ ਨਵੇਂ ਸਟ੍ਰੇਨ ਤੋਂ ਗ੍ਰਸਤ ਰੀਜ਼ਾਂ ਦੀ ਜਾਣਕਾਰੀ ਦਿੱਤੀ ਹੈ।



