ਨਿਤਿਨ ਗਡਕਰੀ ਦੇ ਅਗਵਾਈ ਵਿਚ ਹਿਮਾਚਲ ‘ਚ ਹੋਵੇਗਾ 19 ਸੁਰੰਗਾਂ ਦਾ ਨਵ ਨਿਰਮਾਣ…!

by vikramsehajpal

ਹਿਮਾਚਲ (ਦੇਵ ਇੰਦਰਜੀਤ) : ਮਨਾਲੀ ਲੇਹ ਮਾਰਗ 'ਤੇ ਚਾਰ ਹੋਰ ਆਵਾਜਾਈ ਸੁਰੰਗ ਬਣਨ ਨਾਲ ਲੇਹ ਲੱਦਾਖ ਸਾਲ ਭਰ ਦੇਸ਼ ਨਾਲ ਜੁੜਿਆ ਰਹੇਗਾ।ਕੇਂਦਰੀ ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਹਿਮਾਚਲ ਪ੍ਰਦੇਸ਼ 'ਚ 19 ਸੁਰੰਗਾਂ ਦਾ ਨਿਰਮਾਣ ਕਰ ਰਹੀ ਹੈ, ਜਿਨ੍ਹਾਂ 'ਚੋਂ 8 ਸੁਰੰਗਾਂ ਦਾ ਨਿਰਮਾਣ ਕੰਮ ਤਰੱਕੀ 'ਤੇ ਹੈ। ਉਨ੍ਹਾਂ ਨੇ ਅਟਲ ਰੋਹਤਾਂਗ ਟਨਲ ਦੇ ਦੱਖਣੀ ਛੋਰ 'ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਇਸ ਸੁਰੰਗ ਦੇ ਨਿਰਮਾਣ ਲਈ ਸਰਹੱਦੀ ਸੜਕ ਸੰਗਠਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸ਼ਿੰਕੁਲਾ, ਬਾਰਾਲਾਚਾ, ਤੰਗਲੰਗਲਾ, ਲਾਚੁੰਗਲਾ 'ਚ ਵੀ ਸੁਰੰਗਾਂ ਦਾ ਨਿਰਮਾਣ ਬੀ.ਆਰ.ਓ. ਕਰੇਗਾ। ਉਨ੍ਹਾਂ ਕਿਹਾ ਕਿ ਅਟਲ ਸੁਰੰਗ ਦੇਖਣ ਦਾ ਅੱਜ ਮੌਕਾ ਪ੍ਰਾਪਤ ਹੋਇਆ ਹੈ। ਸੁਰੰਗ ਬਣਨ ਨਾਲ ਲੇਹ ਤੱਕ ਦਾ ਸਫ਼ਰ ਘੱਟ ਹੋਇਆ ਹੈ। ਜੋਜਿਲਾ ਪਾਸ 'ਚ ਟਨਲ ਦਾ ਨਿਰਮਾਣ ਕਰ ਕੇ ਫ਼ੌਜ ਦਾ ਰਾਹ ਸੌਖਾ ਹੋਇਆ ਹੈ। ਹੁਣ ਸ਼ਿੰਕੁਲਾ ਪਾਸ 'ਤੇ ਸੁੰਰਗ ਨਿਰਮਾਣ ਕਰ ਕੇ ਕਾਰਗਿਲ ਸਰਹੱਦ ਦੀ ਦੂਰੀ ਹੋਰ ਘਟਾਉਣਗੇ। ਉਨ੍ਹਾਂ ਕਿਹਾ ਕਿ ਸ਼ਿੰਕੁਲਾ ਸੁਰੰਗ ਲਈ 2 ਅਲਾਈਨਮੈਂਟ ਆਈਆਂ ਸਨ, 4200 ਮੀਟਰ ਦੀ ਐਲਾਈਨਮੈਂਟ ਫਾਈਨਲ ਕਰ ਦਿੱਤੀ ਹੈ। ਇਸ ਸੁਰੰਗ ਦਾ ਨਿਰਮਾਣ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ।

ਸਰਹੱਦੀ ਲੋਕਾਂ ਨੂੰ ਆਵਾਜਾਈ ਦੀ ਬਿਹਤਰ ਸਹੂਲਤ ਮਿਲੇਗੀ। ਉਨ੍ਹਾਂ ਅਨੁਸਾਰ ਬਾਰਾਲਾਚਾ ਦਰਰੇ 'ਤੇ ਵੀ ਸੁਰੰਗ ਦਾ ਨਿਰਮਾਣ ਕੀਤਾ ਜਾਵੇਗਾ। ਸਾਰੀਆਂ ਸੁਰੰਗਾਂ ਦਾ ਨਿਰਮਾਣ ਹੋਣ ਨਾਲ ਹਿਮਾਚਲ 'ਚ ਸੈਰ-ਸਪਾਟੇ ਨੂੰ ਹੋਰ ਉਤਸ਼ਾਹ ਮਿਲੇਗਾ। ਅਟਲ ਰੋਹਤਾਂਗ ਸੁਰੰਗ ਨਾਲ ਸੈਰ-ਸਪਾਟਾ ਵਧਿਆ ਹੈ। ਇਸ ਤੋਂ ਇਲਾਵਾ ਪ੍ਰਦੇਸ਼ 'ਚ ਚੱਲ ਰਹੀ ਵੱਖ-ਵੱਖ ਪ੍ਰਾਜੈਕਟਾਂ ਨੂੰ ਲੈ ਕੇ ਸਮੀਖਿਆ ਬੈਠਕ ਕਰਨਗੇ। ਕੇਂਦਰੀ ਮੰਤਰੀ 5 ਦਿਨਾਂ ਦੇ ਹਿਮਾਚਲ ਦੌਰੇ 'ਤੇ ਪਹੁੰਚੇ ਹਨ। ਉਨ੍ਹਾਂ ਦੇ ਦੌਰੇ ਨਾਲ ਹਿਮਾਚਲ ਨੂੰ ਕਈ ਨਵੇਂ ਪ੍ਰਾਜੈਕਟ ਸ਼ੁਰੂ ਹੋਣ ਦੀ ਆਸ ਹੈ।