ਵਾਸ਼ਿੰਗਟਨ , 25 ਜੂਨ ( NRI MEDIA )
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਲੈ ਕੇ ਸਖ਼ਤ ਕਦਮ ਚੁਕੇ ਹਨ , ਹੁਣ ਇਰਾਨ ਦੇ ਸਭ ਤੋਂ ਅਹੁਦੇਦਾਰ ਅਯਾਤੱਲਾ ਅਲੀ ਖਮਨੇਈ ਅਤੇ ਉਨ੍ਹਾਂ ਦੀ ਫ਼ੌਜ ਦੇ ਅੱਠ ਸਰਹੱਦ ਦੇ ਕਮਾਂਡਰ ਅਮਰੀਕਾ ਵਿੱਚ ਵਿੱਤੀ ਸਹੂਲਤਾਂ ਦਾ ਕੋਈ ਲਾਭ ਨਹੀਂ ਲੈ ਸਕਣਗੇ , ਟਰੰਪ ਨੇ ਖ਼ਜਾਨਾ ਸੈਕਟਰੀ ਸਟੀਵਨ ਮੈਨੂਚਿਨ ਦੀ ਹਾਜ਼ਰੀ ਵਿੱਚ ਪਾਬੰਦੀ ਦੇ ਹੁਕਮ ਦਿੱਤੇ ਹਨ , ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਇਰਾਨ ਨੂੰ ਕਦੇ ਵੀ ਪ੍ਰਮਾਣੂ ਹਥਿਆਰ ਬਣਾਉਣਾ ਨਹੀਂ ਦੇਵਾਂਗੇ , ਇਰਾਨ ਦੁਆਰਾ ਬੀਤੇ ਬੁੱਧਵਾਰ ਨੂੰ ਅਮਰੀਕੀ ਜਾਸੂਸ ਡਰੋਨ ਮਾਰਿਆ ਗਿਆ ਸੀ ਜਿਸ ਤੋਂ ਬਾਅਦ ਦੋਵਾਂ ਦੇਸ਼ ਵਿੱਚ ਤਕਰਾਰ ਵਧੀ ਹੈ |
ਟਰੰਪ ਨੇ ਕਿਹਾ ਕਿ ਇਨ੍ਹਾਂ ਪਾਬੰਦੀਆਂ ਤੋਂ ਬਾਅਦ ਇਰਾਨ ਦੇ ਸਭ ਤੋਂ ਮਹਾਨ ਆਗੂ ਅਤੇ ਹੋਰ ਅਧਿਕਾਰੀ ਅਮਰੀਕੀ ਖੇਤਰ ਵਿੱਚ ਕੋਈ ਵੀ ਬੈਂਕਿੰਗ ਸਹੂਲਤ ਦੇ ਫਾਇਦੇ ਨਹੀਂ ਚੁੱਕ ਸਕਣਗੇ , ਇਰਾਨ ਤੇ ਇਹ ਪਾਬੰਦੀਆਂ ਲੱਗਣ ਤੋਂ ਬਾਅਦ ਇਰਾਨ ਦੇ ਵਾਪਰ ਘਾਟੇ ਤੇ ਹੋਰ ਵੀ ਬੁਰਾ ਅਸਰ ਪਵੇਗਾ , ਇਰਾਨ ਪਹਿਲਾ ਹੀ ਬੁਰੇ ਆਰਥਿਕ ਦੌਰ ਵਿੱਚੋ ਲੰਘ ਰਿਹਾ ਹੈ |
ਸੰਯੁਕਤ ਰਾਸ਼ਟਰ ਵਿੱਚ ਇਰਾਨ ਦੇ ਰਾਜਦੂਤ ਮਜਦ ਤਖਤ ਰਾਵੰਚੀ ਨੇ ਕਿਹਾ ਕਿ ਜਦੋਂ ਤੱਕ ਇਰਾਨ ਨੂੰ ਰੋਕਣ ਲਈ ਉਸ ਉੱਤੇ ਪਾਬੰਦੀਆਂ ਲੱਗਦੀਆਂ ਰਹਿਣਗੀਆਂ , ਇਰਾਨ ਅਮਰੀਕਾ ਨਾਲ ਗੱਲ ਨਹੀਂ ਕਰੇਗਾ ,ਉਨਾ ਕਿਹਾ ਕਿ ਅਸੀਂ ਕਿਸੇ ਵੀ ਦਬਾਅ ਅੱਗੇ ਝੁਕਾਂ ਵਾਲੇ ਨਹੀਂ ਹਾਂ , ਅਮਰੀਕਾ ਨੇ ਇਕ ਵਾਰ ਫਿਰ ਇਰਾਨ ਤੇ ਦਬਾ ਪਾਇਆ ਹੈ ,ਉਸ ਨੇ ਸਾਡੇ ਤੇ ਹੋਰ ਵੀ ਪਾਬੰਦੀਆਂ ਲਾ ਦਿਤੀਆਂ ਹਨ ,ਜਦੋਂ ਤੱਕ ਅਮਰੀਕਾ ਇਸ ਰਣਨੀਤੀ ਤੇ ਚਲੇਗਾ ਤਾਂ ਇਰਾਨ ਅਤੇ ਅਮਰੀਕਾ ਦੇ ਵਿਚਕਾਰ ਗੱਲਬਾਤ ਨਹੀਂ ਹੋ ਸਕਦੀ |



