ਆਤਿਸ਼ਬਾਜ਼ੀ ਨਾਲ ਬਰ੍ਰੈਂਪਟਨ ‘ਚ ਕੀਤਾ ਜਾਵੇਗਾ ਨਵੇਂ ਸਾਲ ਦਾ ਸਵਾਗਤ

by jaskamal

ਪੱਤਰ ਪ੍ਰੇਰਕ : ਅੱਜ ਤੋਂ 5ਵੇਂ ਦਿਨ ਦੀ ਸਵੇਰ ਇਕ ਨਵਾਂ ਵਰ੍ਹਾ ਲੈ ਕੇ ਸ਼ੁਰੂ ਹੋਵੇਗੀ। ਇਸ ਨਵੇਂ ਵਰ੍ਹੇ ਦਾ ਜਸ਼ਨ ਹਰ ਪਾਸੇ ਧੂਮ-ਧੜੱਕੇ ਨਾਲ ਮਨਾਇਆ ਜਾਣ ਵਾਲਾ ਹੈ। ਕੈਨੇਡਾ ਵਿੱਚ ਵੀ ਨਵੇਂ ਵਰ੍ਹੇ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਉਤੇ ਚੱਲ ਰਹੀਆਂ ਹਨ। ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿੱਚ ਲਾਈਵ ਸੰਗੀਤ, ਸਕੇਟਿੰਗ ਤੇ ਆਤਿਸ਼ਬਾਜ਼ੀ ਦੇ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਜਾਵੇਗਾ ।ਇਸ ਦੇ ਨਾਲ ਹੀ ਬ੍ਰੈਂਪਟਨ, ਮਿਸੀਸਾਗਾ ਤੇ ਟੋਰਾਂਟੋ ਟ੍ਰਾਂਜ਼ਿਟ 31 ਦਿਸੰਬਰ ਨੂੰ ਸ਼ਾਮ 7 ਵਜੇ ਤੋਂ ਨਵੇਂ ਸਾਲ ਦੀ ਸ਼ਾਮ ਤਕ ਮੁਫਤ ਸਵਾਰੀ ਕਰਵਾਈ ਜਾਵੇਗੀ। ਜਾਣਕਾਰੀ ਅਨੁਸਾਰ ਇਥੇ 31 ਦਿਸੰਬਰ ਦੀ ਸ਼ਾਮ ਨੂੰ 7 ਵਜੇ ਗਾਰਡਨ ਸਕੁਆਇਰ (ਡਾਊਨਟਾਊਨ) ਵਿੱਚ ਇਹ ਪ੍ਰੋਗਰਾਮ ਸ਼ੁਰੂ ਹੋਵੇਗਾ। ਜਦਕਿ ਰਾਤ 12 ਵਜੇ ਤੋਂ 12.10 ਤਕ ਆਤਿਸ਼ਬਾਜ਼ੀ ਕੀਤੀ ਜਾਵੇਗੀ।

ਇਥੇ ਨਾਲ ਹੀ ਇਹ ਵੀ ਦੱਸਣਯੋਗ ਹੈ ਕਿ ਬ੍ਰੈਂਪਟਨ ਵਿੱਚ ਸਾਰਾ ਸਾਲ ਆਤਿਸ਼ਬਾਜ਼ੀ ਤੇ ਦੀ ਵਿਕਰੀ, ਖਰੀਦ ਉਤੇ ਪੂਰਨ ਪਾਬੰਦੀ ਰਹੀ ਹੈ। ਹਾਲਾਂਕਿ ਨਵੇਂ ਸਾਲ ਦੇ ਮੱਦੇਨਜ਼ਰ ਮਿਸੀਸਾਗਾ ਦੇ ਲੋਕਾਂ ਨੂੰ 31 ਦਿਸੰਬਰ 2023 ਦੀ ਸ਼ਾਮ ਤੋਂ 1 ਜਨਵਰੀ 2024 ਦੀ ਦੁਪਹਿਰ 1 ਵਜੇ ਤਕ ਆਪਣੀ ਨਿੱਜੀ ਸੰਪਤੀ ਵਿੱਚ ਆਤਿਸ਼ਬਾਜ਼ੀ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਕੈਲੇਡਾਨ ਸ਼ਹਿਰ ਵਿਖੇ ਰਿਹਾਇਸ਼ੀ ਇਲਾਕਿਆਂ ਤੇ ਕਿਸੇ ਵੀ ਸਮਾਜਿਕ ਥਾਂ 'ਤੇ ਆਤਿਸ਼ਬਾਜ਼ੀ ਕਰਨ ਉਤੇ ਸਖਤ ਪਾਬੰਦੀ ਹੈ।

ਮੌਸਮ ਦੀ ਗੱਲ ਕਰੀਏ ਤਾਂ ਬਰੈਂਪਟਨ ਤੇ ਕੈਲੇਡਨ ਵਿੱਚ ਅੱਜ ਤੋਂ ਲੈ ਕੇ ਸ਼ੁੱਕਰਵਾਰ ਤਕ ਧੁੰਦ ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।

ਬ੍ਰੈਂਪਟਨ ਵਿੱਚ ਨਵੇਂ ਸਾਲ ਦੀ ਸ਼ਾਮ ਨੂੰ ਪ੍ਰੋਗਰਾਮਾਂ ਤੇ ਆਤਿਸ਼ਬਾਜ਼ੀ ਦੀਆਂ ਹਦਾਇਤਾਂ ਸਬੰਧੀ ਜ਼ਿਆਦਾ ਜਾਣਕਾਰੀ ਲਈ 311 ਉਤੇ ਕਾਲ ਜਾਂ ਫਿਰ @brampton.ca ਉਤੇ ਈਮੇਲ ਕਰ ਸਕਦੇ ਹੋ।