ਕੋਵਿਡ-19 ਕਾਰਨ ਨਿਊਜ਼ੀਲੈਂਡ ਥਾਮਸ ਕੱਪ ਫਾਈਨਲ ਤੋਂ ਹਟਿਆ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਿਊਜ਼ੀਲੈਂਡ ਬੈਡਮਿੰਟਨ ਟੀਮ ਨੇ ਆਪਣੇ ਕਈ ਖਿਡਾਰੀਆਂ ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਤੋਂ ਬਾਅਦ 8 ਮਈ ਤੋਂ ਬੈਂਕਾਕ ’ਚ ਸ਼ੁਰੂ ਹੋਣ ਵਾਲੇ ਥਾਮਸ ਕੱਪ ਫਾਈਨਲਸ ਦੇ 32ਵੇਂ ਸੈਸ਼ਨ ’ਚੋਂ ਹਟਣ ਦਾ ਫੈਸਲਾ ਕੀਤਾ।

ਖੇਡ ਦੀ ਸੰਚਾਲਨ ਸੰਸਥਾ ਬੀ. ਡਬਲਯੂ. ਐੱਫ. ਨੇ ਬਿਆਨ ’ਚ ਕਿਹਾ ਕਿ ਟੀਮ ਨਿਊਜ਼ੀਲੈਂਡ ਨੇ ਆਪਣੀ ਟੀਮ ਦੇ ਕਈ ਖਿਡਾਰੀਆਂ ਦੀ ਗੈਰ-ਮੌਜੂਦਗੀ ਕਾਰਨ ਬੀ. ਡਬਲਯੂ. ਐੱਫ. ਥਾਮਸ ਕੱਪ ਫਾਈਨਲ 2022 ਤੋਂ ਹਟਣ ਦਾ ਫੈਸਲਾ ਕੀਤਾ। ਟੀਮ ਅਮਰੀਕਾ ਨੇ ਭਾਗੀਦਾਰੀ ਦੀ ਪੁਸ਼ਟੀ ਕੀਤੀ ਅਤੇ ਉਹ ਗਰੁੱਪ ਡੀ ’ਚ ਜਾਪਾਨ, ਮਲੇਸ਼ੀਆ ਅਤੇ ਇੰਗਲੈਂਡ ਦੇ ਨਾਲ ਸ਼ਾਮਿਲ ਹੋਵੇਗਾ। ਭਾਰਤੀ ਪੁਰਸ਼ ਟੀਮ ਗਰੁੱਪ ਸੀ ’ਚ ਚੀਨੀ ਤਾਈਪੇ, ਜਰਮਨੀ ਅਤੇ ਕੈਨੇਡਾ ਦੇ ਨਾਲ ਸ਼ਾਮਿਲ ਹੈ।

More News

NRI Post
..
NRI Post
..
NRI Post
..