ਨਿਊਜ਼ੀਲੈਂਡ ਨੇ 2 ਸਾਲਾਂ ਬਾਅਦ ਮੁੜ ਖੋਲ੍ਹੇ ਸੈਲਾਨੀਆਂ ਲਈ ਦਰਵਾਜ਼ੇ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਿਊਜ਼ੀਲੈਂਡ ਨੇ ਸੋਮਵਾਰ ਨੂੰ 2 ਸਾਲਾਂ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਸੈਲਾਨੀਆਂ ਦਾ ਸਵਾਗਤ ਕੀਤਾ। ਬੀ.ਬੀ.ਸੀ. ਨੇ ਰਿਪੋਰਟ ਦਿੱਤੀ ਕਿ ਹੁਣ 60 ਤੋਂ ਵੱਧ ਦੇਸ਼ਾਂ ਦੇ ਲੋਕ, ਜਿਨ੍ਹਾਂ ਨੇ ਵਾਇਰਸ ਦੇ ਵਿਰੁੱਧ ਟੀਕਾ ਲਗਵਾਇਆ ਹੋਇਆ ਹੈ 'ਤੇ ਉਹ ਕੋਵਿਡ ਨੈਗੇਟਿਵ ਹਨ, ਦੇਸ਼ ਵਿਚ ਦਾਖ਼ਲ ਹੋ ਸਕਦੇ ਹਨ।

ਏਅਰ ਨਿਊਜ਼ੀਲੈਂਡ ਦੇ ਬੁਲਾਰੇ ਨੇ ਕਿਹਾ ਕਿ ਆਉਣ ਵਾਲੀਆਂ ਪਹਿਲੀਆਂ ਉਡਾਣਾਂ ਵਿੱਚ ਸੈਲਾਨੀਆਂ ਦੇ ਨਾਲ-ਨਾਲ ਵਾਪਸ ਆਉਣ ਵਾਲੇ ਨਾਗਰਿਕ ਵੀ ਸ਼ਾਮਲ ਸਨ। "ਇਹ ਬਹੁਤ ਵਧੀਆ ਹੈ ਕਿ ਅੰਤਰਰਾਸ਼ਟਰੀ ਸੈਲਾਨੀ ਸਾਡੇ ਸੁੰਦਰ ਦੇਸ਼ ਦਾ ਦੁਬਾਰਾ ਦੌਰਾ ਕਰਨ ਦੇ ਯੋਗ ਹੋਣਗੇ।" ਨਿਊਜ਼ੀਲੈਂਡ ਦੇ ਨਾਗਰਿਕਾਂ ਨੂੰ ਮਾਰਚ ਤੋਂ ਦੇਸ਼ ਦੇ ਅੰਦਰ ਅਤੇ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ, ਜਦੋਂ ਕਿ ਆਸਟ੍ਰੇਲੀਆਈ ਲੋਕਾਂ ਨੂੰ ਅਪ੍ਰੈਲ ਤੋਂ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ।