ਨਿਊਜ਼ੀਲੈਂਡ ਨੇ ਟਾਸ ਜਿੱਤ ਗੇਂਦਬਾਜ਼ੀ ਦਾ ਕੀਤਾ ਫੈਸਲਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਤੇ ਨਿਊਜ਼ੀਲੈਂਡ ਵਿੱਚ T 20 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਮਾਊਟ ਮੌਂਗਾਨੁਈ ਦੇ ਬੇ- ਓਵਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਸੀਰੀਜ਼ ਦਾ ਪਹਿਲਾਂ ਮੈਚ ਮੀਹ ਕਰਕੇ ਰੱਦ ਹੋ ਗਿਆ ਸੀ। ਦੂਜੇ ਮੈਚ 'ਚ ਵੀ ਬਾਰਿਸ਼ ਪੈਣ ਦੀ ਪੂਰੀ ਸੰਭਾਵਨਾ ਹੈ । ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਇਸ ਸੀਰੀਜ਼ ਲਈ ਲਗਭਗ ਉਹ ਟੀਮ ਉਤਾਰੀ ਹੈ। ਜੋ T 20 ਵਿਸ਼ਵ ਕੱਪ 2022 ਵਿੱਚ ਨਜ਼ਰ ਆਈ ਸੀ । ਜਿਥੇ ਟ੍ਰੇਟ ਬੋਲਟ ਨੂੰ ਆਰਾਮ ਦਿੱਤਾ ਗਿਆ ਹੈ।