ਬੰਦ ਹੋਵੇਗੀ PUBG..!

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : PUBG ਮੋਬਾਇਲ (ਪਲੇਅਰ ਅਨਨੋਨਸ ਬੈਟਲਗਰਾਊਂਡਸ) ਗੇਮ ਦੇ ਸ਼ੌਕੀਨਾਂ ਲਈ ਇਕ ਬੜੀ ਹੀ ਕੰਮ ਦੀ ਖਬਰ ਸਾਹਮਣੇ ਆਈ ਹੈ। PUBG ਮੋਬਾਇਲ ਦੀ ਡਿਵੈੱਲਪਰ ਕੰਪਨੀ ਟੈਂਨਸੈਂਟ ਗੇਮਜ਼ ਨੇ ਪੁੱਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਜੋ ਯੂਜ਼ਰਸ ਕਾਫ਼ੀ ਸਮੇਂ ਤੋਂ ਜੋਂਬੀ ਮੋਡ ਵਾਲੇ ਨਵੀਂ 0.11.0 ਅਪਡੇਟ ਦਾ ਇੰਜਤਾਰ ਕਰ ਰਹੇ ਸਨ ਉਨ੍ਹਾਂ ਨੂੰ ਜਲਦ ਗੇਮ 'ਚ ਨਵੇਂ ਫੀਚਰਸ ਦੇਖਣ ਨੂੰ ਮਿਲੇਗਾ। ਟੈਂਨਸੈਂਟ ਗੇਮਜ਼ ਨੇ ਦੱਸਿਆ ਹੈ ਕਿ 19 ਫਰਵਰੀ ਨੂੰ PUBG ਮੋਬਾਇਲ ਦੇ 0.11.0 ਜੋਂਬੀਜ਼ ਮੋਡ ਅਪਡੇਟ ਨੂੰ ਰਿਲੀਜ ਕੀਤੀ ਜਾਵੇਗੀ, ਪਰ ਇਸ ਦੀ ਮੇਂਟੇਨੈਂਸ ਦੇ ਦੌਰਾਨ ਯੂਜ਼ਰਸ ਗੇਮ ਨਹੀਂ ਖੇਡ ਸਕਣਗੇ।  ਰਿਪੋਰਟ ਦੇ ਮੁਤਾਬਕ ਗੇਮ ਦੀ ਮੇਂਟੇਨੈਂਸ 18 ਫਰਵਰੀ ਨੂੰ ਅਨੁਮਾਨਤ ਸਵੇਰੇ 5:30 ਮਿੰਟ ਤੋਂ ਦੁਪਹਿਰ 1:30 ਮਿੰਟ ਤੱਕ ਕੀਤੀ ਜਾਵੇਗੀ ਤੇ ਇਸ ਦੌਰਾਨ ਗੇਮ ਦੇ ਸਰਵਰ ਡਾਊਂਨ ਰਹਿਣਗੇ ਤੇ ਇਸ ਤੋਂ ਬਾਅਦ ਸੇਵਾ ਫਿਰ ਤੋਂ ਸ਼ੁਰੂ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਅਨੌਖੇ ਫੀਚਰਸ ਵਾਲੇ PUBG ਮੋਬਾਇਲ ਦੇ ਨਵੇਂ 0.11.0 ਅਪਡੇਟ ਨੂੰ ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ 'ਤੇ 19 ਫਰਵਰੀ ਤੋਂ ਉਪਲੱਬਧ ਕੀਤੇ ਜਾਣ ਦੀ ਜਾਣਕਾਰੀ ਹੈ।


ਕੀ ਮਿਲੇਗਾ ਗੇਮ 'ਚ ਖਾਸ

PUBG ਮੋਬਾਈਲ ਗੇਮ 'ਚ ਜੋਬੀਜ਼ ਵਾਲਾ ਨਵਾਂ Survive Eill Dawn ਟਾਈਮ ਲਿਮਟਿਡ ਈਵੈਂਟ ਮੋਡ ਦਿੱਤਾ ਜਾਵੇਗਾ ਜੋ ਪਲੇਅਰਸ ਨੂੰ ਜੋਂਬੀਜ ਦੇ ਨਾਲ ਫਾਈਟ ਕਰਨ ਦੀ ਆਗਿਆ ਦੇਵੇਗਾ।  ਗੇਮ ਦੇ ਵਿਕਿੰਦੀ ਮੈਪ 'ਚ ਮੂਨਲਾਈਟ ਫੀਚਰ ਨੂੰ ਸ਼ਾਮਲ ਕੀਤਾ ਗਿਆ ਹੈ। PUBG 'ਚ ਰੇਜਿਡੈਂਟ ਈਵਿਲ 2 ਗੇਮ ਦਾ ਮੇਨ ਮੀਨੂ ਥੀਮ ਤੇ ਮਿਊਜ਼ਿਕ ਮਿਲੇਗਾ। ਸੈਨਹੋਕ ਮੈਪ 'ਚ ਮਿਲੇਗੀ ਆਰਕੇਡ ਤੇ ਕਵਿੱਕ ਮੈਚ ਦੀ ਸਹੂਲਤ। ਗੇਮ ਦੀ ਸੈਟਿੰਗਸ 'ਚ ਨਵੀਂ ਆਪਸ਼ਨ ਮਿਲੇਗੀ ਜਿਸ ਦੇ ਨਾਲ ਯੂਜ਼ਰ ਆਪਣੀ ਸ਼ੈਡੋ ਮਤਲਬ ਪਰਛਾਵੇ ਨੂੰ ਡਿਲੀਟ ਕਰ ਸਕੋਗਾ।ਗੇਮ ਖੇਡਣ ਵਾਲੇ  ਪਲੇਅਰਸ ਦੇ ਰਿਜ਼ਲਟਸ ਸਿਰਫ 1 ਮਹੀਨੇ ਤੱਕ ਹੀ ਸੇਵ ਕੀਤੇ ਜਾਣਗੇ। ਨਵੀਂ ਅਪਡੇਟ 'ਚ ਬਗਸ ਨੂੰ ਫਿਕਸ ਕੀਤਾ ਗਿਆ ਹੈ ਤਾਂ ਕਿ PUBG ਮੋਬਾਈਲ ਗੇਮ ਨੂੰ ਬਜਟ ਸਮਾਰਟਫੋਨਸ 'ਚ ਵੀ ਅਸਾਨੀ ਨਾਲ ਖੇਡਿਆ ਜਾ ਸਕੇ।