ਦਿੱਲੀ ‘ਚ ਟੁੱਟਾ ਇਕ ਹੋਰ ਕੋਰੋਨਾ ਰਿਕਾਰਡ, 24 ਘੰਟੇ ‘ਚ 131 ਮੌਤਾਂ

by vikramsehajpal

ਵੈੱਬ ਡੈਸਕ (NRI MEDIA) : ਭਾਰਤ ਦੇ ਦਿੱਲੀ 'ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਦਿੱਲੀ 'ਚ ਇੱਕ ਦਿਨ 'ਚ ਕੋਰੋਨਾ ਨਾਲ ਰਿਕਾਰਡ ਮੌਤਾਂ ਹੋਈਆਂ, ਬੁੱਧਵਾਰ ਨੂੰ ਖ਼ਤਮ 24 ਘੰਟੇ 'ਚ ਦਿੱਲੀ 'ਚ 131 ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ।

ਇਸ 24 ਘੰਟੇ 'ਚ ਕੋਰੋਨਾ ਦੇ 7486 ਨਵੇਂ ਮਾਮਲੇ ਸਾਹਮਣੇ ਆਏ। ਕੁਲ ਮਾਮਲਿਆਂ ਦੀ ਗਿਣਤੀ 5 ਲੱਖ ਦੇ ਪਾਰ ਹੋ ਗਈ ਹੈ। ਦਿੱਲੀ 'ਚ ਕੋਰੋਨਾ ਦਾ ਰਿਕਵਰੀ ਰੇਟ 89.98 ਫ਼ੀਸਦੀ ਹੈ ਤਾਂ ਡੈਥ ਰੇਟ 1.58% ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਪਾਜ਼ੇਟਿਵਿਟੀ ਰੇਟ 12.03% ਹੈ।