ਅੱਤਵਾਦੀ ਅਰਸ਼ ਡੱਲਾ ਸਮੇਤ ਇਨ੍ਹਾਂ 8 ਗੈਂਗਸਟਰਾਂ ‘ਤੇ NIA ਨੇ ਰੱਖਿਆ ਇਨਾਮ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : NIA ਵਲੋਂ ਦੇਸ਼ ਵਿਰੋਧੀ ਤੇ ਹੋਰ ਅਪਰਾਧਿਕ ਵਾਰਦਾਤਾਂ 'ਚ ਸ਼ਾਮਲ 8 ਗੈਂਗਸਟਰਾਂ ਨੂੰ ਭਗੋੜਾ ਕਰਾਰ ਕਰ ਦਿੱਤਾ ਹੈ। ਇਨ੍ਹਾਂ ਦੋਸ਼ੀਆਂ 'ਤੇ 1 ਤੋਂ 5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ । ਇਸ ਸੂਚੀ 'ਚ ਬੰਬੀਹਾ ਗੈਂਗ ਨੂੰ ਚਲਾ ਰਹੇ ਲੱਕੀ ਤੇ ਸੰਦੀਪ ਵੀ ਸ਼ਾਮਲ ਹਨ । ਇਹ ਸਾਰੇ ਦੋਸ਼ੀ ਕਾਫੀ ਸਮੇ ਤੋਂ ਫਰਾਰ ਚੱਲ ਰਹੇ ਸਨ, ਜਦਕਿ ਇਨ੍ਹਾਂ 'ਚ ਕੁਝ ਨੂੰ ਪਹਿਲਾਂ ਹੀ ਅੱਤਵਾਦੀ ਐਲਾਨਿਆ ਗਿਆ ਹੈ, ਉੱਥੇ ਕਿ ਕੁਝ ਗੈਂਗਸਟਰ ਵਿਦੇਸ਼ ਵਿੱਚ ਬੈਠ ਕੇ ਆਪਣਾ ਨੈੱਟਵਰਕ ਚੱਲ ਰਹੇ ਸਨ। NIA ਵਲੋਂ ਦਿਨੇਸ਼ ਸ਼ਰਮਾ, ਨੀਰਜ ,ਸੰਦੀਪ, ਦਲੇਰ ਸਿੰਘ ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ , ਉੱਥੇ ਹੀ ਲੁਧਿਆਣਾ ਦੇ ਗੁਰਪਿੰਦ ਸਿੰਘ ,ਸੁਖਦੁਰ ਸਿੰਘ 'ਤੇ ਵੀ 1 ਲੱਖ ਦਾ ਇਨਾਮ ਐਲਾਨਿਆ ਗਿਆ । ਦੱਸ ਦਈਏ ਕਿ ਅੱਤਵਾਦੀ ਅਰਸ਼ ਡੱਲਾ ਤੇ ਗੌਰਵ , ਲੱਕੀ ਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ। ਜੇਕਰ ਕੋਈ ਵਿਅਕਤੀ ਇਨ੍ਹਾਂ ਦੀ ਸੂਚਨਾ ਦਿੰਦਾ ਹੈ ਤਾਂ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ। ਫਿਲਹਾਲ ਪੁਲਿਸ ਵਲੋਂ ਪੰਜਾਬ ਤੇ ਹਰਿਆਣਾ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ।

More News

NRI Post
..
NRI Post
..
NRI Post
..