ਨਵੀਂ ਦਿੱਲੀ: 'ਜਮਾਈ ਰਾਜਾ' ਫੇਮ ਟੀਵੀ ਅਦਾਕਾਰਾ ਨੀਆ ਸ਼ਰਮਾ ਦੀਵਾਲੀ ਵਾਲੇ ਦਿਨ ਇਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ਼-ਵਾਲ਼ ਬਚ ਗਈ। ਦੀਵਾਲੀ 'ਤੇ ਨੀਆ ਟੀ ਸੀਰੀਜ਼ ਦੀ ਪਾਰਟੀ 'ਚ ਸ਼ਾਮਲ ਹੋਈ ਸੀ। ਪਾਰਟੀ ਦੀਆਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ ਜਿਨ੍ਹਾਂ ਵਿਚ ਉਹ ਕਾਫ਼ੀ ਗਲੈਮਰਸ ਲੱਗ ਰਹੀ ਸੀ। ਅਦਾਕਾਰਾ ਨੇ ਚਿੱਟੇ ਰੰਗ ਦਾ ਲਹਿੰਗਾ ਪਹਿਨਿਆ ਸੀ ਜਿਸ ਵਿਚ ਉਹ ਅਲੱਗ ਤੋਂ ਹੀ ਖਿਲ ਰਹੀ ਸੀ। ਪਰ ਦੀਵਾਲੀ ਵਾਲੇ ਦਿਨ ਨੀਆ ਦੇ ਇਸ ਖ਼ੂਬਸੂਰਤ ਲਹਿੰਗੇ ਨੂੰ ਅੱਗ ਲੱਗ ਗਈ। ਅਦਾਕਾਰਾ ਨਾ ਆਪਣੀ ਇੰਸਟਾ ਸਟੋਰੀ 'ਤੇ ਸੜੇ ਹੋਏ ਲਹਿੰਗੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਨਾਲ ਹੀ ਉਨ੍ਹਾਂ ਦੱਸਿਆ ਹੈ ਕਿ ਉਹ ਇਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ।

ਨੀਆ ਨੇ ਲਿਖਿਆ, 'ਇਕ ਦੀਵੇ ਦੀ ਤਾਕਤ। ਇਕ ਸਕਿੰਟ 'ਚ ਅੱਗ ਲੱਗ ਗਈ ਪਰ ਮੇਰੇ ਆਊਟਫਿਟਸ 'ਚ ਕਈ ਲੇਅਰਜ਼ ਹੋਣ ਕਾਰਨ ਮੈਂ ਬਚ ਗਈ ਜਾਂ ਕਿਸੇ ਤਾਕਤ ਨੇ ਮੈਨੂੰ ਬਚਾਇਆ ਜੋ ਤੁਹਾਡੀ ਰੱਖਿਆ ਕਰਦੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



