ਗੈਂਗਸਟਰਾਂ ਦੀਆਂ ਜਾਇਦਾਦਾਂ ਨੂੰ ਲੈ ਕੇ NIA ਦੀ ਵੱਡੀ ਕਾਰਵਾਈ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ 57 ਗੈਂਗਸਟਰਾਂ ਤੇ ਸਿੱਖ ਫ਼ਾਰ ਜਸਟਿਸ ਦੇ ਮੈਬਰਾਂ ਦੀਆਂ ਜਾਇਦਾਦਾਂ ਦੇ ਵੇਰਵੇ ਨੂੰ ਲੈ ਕੇ NIA ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਇਸ ਸਬੰਧ ਵਿੱਚ NIA ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਗੈਂਗਸਟਰਾਂ ਦੀ ਸੂਚੀ ਦਿੱਤੀ ਹੈ। ਪੁਲਿਸ ਨੇ ਫਿਰੋਜ਼ਪੁਰ ਵਿੱਚ ਗੈਂਗਸਟਰਾਂ ਦੀਆਂ 12 ਤੋਂ ਵੱਧ ਜਾਇਦਾਦਾਂ ਬਾਰੇ ਜਾਣਕਾਰੀ ਲੈ ਲਈ ਹੈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਕਿ ਕਪੂਰਥਲਾ, ਮੋਗਾ ,ਮੋਹਾਲੀ, ਗੁਰਦਾਸਪੁਰ 'ਚ ਵੀ ਇਨ੍ਹਾਂ ਦੀਆਂ ਹੋਰ ਜਾਇਦਾਦਾਂ ਹਨ । ਜੇਕਰ ਜਾਇਦਾਦਾਂ 'ਚ ਗੈਰ ਕਾਨੂੰਨੀ ਪੈਸਾ ਵਰਤਿਆ ਹੋਇਆ ਤਾਂ ਸਰਕਾਰ ਉਨ੍ਹਾਂ ਨੂੰ ਢਾਹ ਸਕਦੀ ਹੈ। ਗੈਂਗਸਟਰਾਂ ਨੇ ਡਰੱਗ ਤਸਕਰੀ ਤੇ ਵਿਦੇਸ਼ ਤੋਂ ਫਿਰੌਤੀ ਮੰਗ ਕੇ ਗਲਤ ਢੰਗ ਨਾਲ ਪੈਸੇ ਕਮਾਏ ਹੋ ਸਕਦੇ ਹਨ। ਫਿਲਹਾਲ ਪੁਲਿਸ ਦੀਆਂ ਕਈ ਟੀਮਾਂ ਵਲੋਂ ਛਪਾਮੇਰੀ ਕਰਕੇ ਕਰਵਾਈ ਕੀਤੀ ਜਾ ਰਹੀ ਹੈ ।

More News

NRI Post
..
NRI Post
..
NRI Post
..