ਪੰਜਾਬ ‘ਚ ਨਾਈਟ ਕਰਫ਼ਿਊ ‘ਚ 1 ਜਨਵਰੀ ਤੱਕ ਵਾਧਾ

by vikramsehajpal

ਅੰਮ੍ਰਿਤਸਰ (ਐਨ.ਆਰ.ਆਈ. ਮੀਡਿਆ) : ਪੰਜਾਬ ਵਿੱਚ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਸੂਬੇ ਵਿੱਚ ਰਾਤ ਦੇ ਕਰਫ਼ਿਊ ਵਿੱਚ ਵਾਧਾ ਕੀਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਐਲਾਨ ਕੀਤਾ ਕਿ ਸੂਬੇ ਵਿੱਚ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਜਿਸ ਨੂੰ ਲੈ ਕੇ ਸੂਬੇ ਵਿੱਚ 1 ਜਨਵਰੀ, 2021 ਤੱਕ ਰਾਤ ਦੇ ਕਰਫ਼ਿਊ ਵਿੱਚ ਵਾਧੇ ਅਤੇ ਲੋਕਾਂ ਦੀ ਕਿਸੇ ਸਮਾਜਿਕ ਥਾਂ ਉੱਤੇ ਇਕੱਠ ਵਿੱਚ ਸ਼ਮੂਲੀਅਤ ਨੂੰ ਲੈ ਕੇ ਨਵੇਂ ਆਰਡਰ ਜਾਰੀ ਕੀਤੇ ਹਨ।

ਜਾਣਕਾਰੀ ਮੁਤਾਬਕ ਸੂਬੇ ਵਿੱਚ ਪੰਜਾਬ ਪੁਲਿਸ ਪੂਰੀ ਨਿਗਰਾਨੀ ਰੱਖੇਗੀ ਅਤੇ ਖ਼ਾਸ ਕਰ ਕੇ ਵਿਆਹ ਵਾਲੇ ਪੈਲੇਸਾਂ ਉੱਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਉਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਮੈਰਿਜ ਪੈਲੇਸਾਂ ਦੇ ਅੰਦਰ ਘੱਟੋ-ਘੱਟ 100 ਵਿਅਕਤੀਆਂ ਦੇ ਇਕੱਠ ਅਤੇ ਬਾਹਰ 250 ਲੋਕਾਂ ਦੇ ਇਕੱਠ ਨੂੰ ਲੈ ਕੇ ਸਖ਼ਤੀ ਵਰਤਣ ਦੇ ਹੁਕਮ ਦਿੱਤੇ ਹਨ ਅਤੇ ਜੋ ਇਸ ਦੀ ਉਲੰਘਣਾ ਕਰਦੇ ਹਨ, ਉਨ੍ਹਾਂ ਵਿਰੁੱਧ ਕਾਰਵਾਈ ਵੀ ਕੀਤੀ ਜਾਵੇ।