ਨਿਹੰਗ ਸਿੰਘਾਂ ਨੇ ਕੁੱਟ-ਕੁੱਟ ਮੌਤ ਦੇ ਘਾਟ ਉਤਾਰਿਆ 22 ਸਾਲਾਂ ਨੌਜਵਾਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਮਰਾਲਾ ਇਲਾਕੇ 'ਚ 15-20 ਨਿਹੰਗ ਸਿੰਘਾਂ ਨੇ 22 ਸਾਲ ਦੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਅਵਤਾਰ ਸਿੰਘ ਵਾਸੀ ਪਿੰਡ ਕੁੱਲੀ ਦੇ ਘਰ 20-25 ਦੀ ਗਿਣਤੀ 'ਚ ਨਿਹੰਗ ਸਿੰਘ ਪੁੱਜੇ 'ਤੇ ਕਿਸੇ ਕੁੜੀ ਦੇ ਗਾਇਬ ਹੋਣ ਦੇ ਮਾਮਲੇ 'ਚ ਇਸ ਮੁੰਡੇ ਨੂੰ ਪੁੱਛਣ ਲੱਗੇ। ਮ੍ਰਿਤਕ ਮੁੰਡੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇਹ ਨਿਹੰਗ ਸਿੰਘ ਅਵਤਾਰ ਸਿੰਘ ਨੂੰ ਆਪਣੀ ਗੱਡੀ 'ਚ ਪਾ ਕੇ ਸਮਰਾਲਾ ਨੇੜਲੇ ਪਿੰਡ ਮੰਜਾਲੀ ਕਲਾਂ ਵਿਖੇ ਲੈ ਆਏ।

ਦੋਸ਼ ਹੈ ਕਿ ਨਿਹੰਗ ਸਿਘਾਂ ਨੇ ਇਸ ਮੁੰਡੇ ਨੂੰ ਇੱਕ ਘਰ ਦੇ ਅੰਦਰ ਲਿਜਾ ਕੇ ਬੜੀ ਬੇਰਹਿਮੀ ਨਾਲ ਕੁੱਟਿਆ, ਜਿਸ ਕਾਰਨ ਮੁੰਡੇ ਦੀ ਹਾਲਤ ਖ਼ਰਾਬ ਹੋ ਗਈ। ਇਸ ਤੋਂ ਬਾਅਦ ਮੁੰਡੇ ਦੇ ਰਿਸ਼ਤੇਦਾਰਾਂ ਨੇ ਮੁੰਡੇ ਨੂੰ ਪਾਣੀ ਪਿਲਾਇਆ ਅਤੇ ਨਿਹੰਗ ਸਿੰਘਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦਾ ਮੁੰਡਾ ਬੇਕਸੂਰ ਹੈ 'ਤੇ ਉਸ ਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ ਹੈ ਪਰ ਨਿਹੰਗ ਸਿੰਘਾਂ ਨੇ ਫਿਰ ਤੋਂ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।

ਇਸ ਕਾਰਨ ਮੁੰਡੇ ਦੀ ਮੌਤ ਹੋ ਗਈ ਮ੍ਰਿਤਕ ਅਵਤਾਰ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।