ਨਿਹੰਗ ਸਿੰਘ ਨੇ ਕੁੜੀ ਨੂੰ ਘਰ ਦਿੱਤੀ ਪਨਾਹ ਪਰ ਕੁੜੀ ਕਰ ਗਈ ਇਹ ਵੱਡਾ ਕਾਰਾ, ਜਾਣੋ ਪੂਰਾ ਮਾਮਲਾ

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਨਿਹੰਗ ਸਿੰਘ ਨੇ ਇੱਕ ਕੁੜੀ ਨੂੰ ਕੁਝ ਬਦਮਾਸ਼ਾਂ ਕੋਲੋਂ ਛੁਡਵਾ ਕੇ ਉਸ ਦੀ ਮਦਦ ਕੀਤੀ ਤੇ ਬਾਅਦ 'ਚ ਕੁੜੀ ਨੂੰ ਆਪਣੇ ਘਰ ਪਨਾਹ ਵੀ ਦਿੱਤੀ। ਦੱਸਿਆ ਜਾ ਰਿਹਾ ਹੁਣ ਉਸ ਕੁੜੀ ਨੇ ਹੀ ਉਨ੍ਹਾਂ ਦੀ 6 ਸਾਲਾ ਬੱਚੀ ਨੂੰ ਕਿਡਨੈਪ ਕਰ ਲਿਆ । ਜਦੋ ਸਬਜ਼ੀ ਵੇਚਣ ਵਾਲੇ ਬੰਦਾ ਸਿੰਘ ਦੀ ਪਤਨੀ ਨੇ ਕੁੜੀ ਤੇ ਬੱਚੀ ਨੂੰ ਲਾਪਤਾ ਪਾਇਆ ਤਾਂ ਉਸ ਨੇ ਇਸ ਘਟਨਾ ਦੀ ਸੂਚਨਾ ਆਪਣੇ ਪਤੀ ਨੂੰ ਦਿੱਤੀ। ਜਿਸ ਤੋਂ ਬਾਅਦ ਦੋਵਾਂ ਨੇ ਪੁਲਿਸ ਥਾਣੇ ਇਸ ਬਾਰੇ ਸ਼ਿਕਾਇਤ ਦਰਜ਼ ਕਰਵਾਈ । ਪੁਲਿਸ ਨੇ ਕੁੜੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

ਬੰਦਾ ਸਿੰਘ ਨੇ ਸ਼ਿਕਾਇਤ 'ਚ ਦੱਸਿਆ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਤੇ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ 'ਤੇ ਰਹਿੰਦਾ ਹੈ । ਇੱਕ ਦਿਨ ਉਹ ਰੋਜ਼ਾਨਾ ਦੀ ਤਰਾਂ ਮਕਸੂਦਾਂ ਸਬਜ਼ੀ ਮੰਡੀ 'ਚ ਸਬਜ਼ੀ ਲਗਾਉਣ ਗਿਆ ਸੀ ਤਾਂ ਉਸ ਨੇ ਦੇਖਿਆ ਕਿ ਇੱਕ ਕੁੜੀ ਨੂੰ ਕੁਝ ਨੌਜਵਾਨ ਤੰਗ ਪ੍ਰੇਸ਼ਾਨ ਕਰ ਰਹੇ ਹਨ... ਉਹ ਚੋਂਕ 'ਚ ਰੁਕ ਗਿਆ। ਜਿਸ ਨੂੰ ਦੇਖਦੇ ਹੀ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।

ਇਸ ਘਟਨਾ ਨਾਲ ਕੁੜੀ ਕਾਫੀ ਸਹਿਮੀ ਹੋਈ ਸੀ ,ਜਿਸ ਨੂੰ ਇੱਕਲਾ ਛੱਡਣਾ ਉਸ ਨੂੰ ਸਹੀ ਨਹੀਂ ਲੱਗਾ ਤੇ ਉਹ ਕੁੜੀ ਨੂੰ ਆਪਣੇ ਨਾਲ ਘਰ ਲੈ ਗਿਆ। ਬੰਦਾ ਸਿੰਘ ਨੇ ਕਿਹਾ ਉਹ ਸਵੇਰੇ ਸਬਜ਼ੀ ਬੇਚਣ ਲਈ ਘਰੋਂ ਨਿਕਲ ਗਿਆ ਤੇ ਕੁੜੀ ਨੂੰ ਕਹਿ ਕੇ ਗਿਆ ਸੀ ਕਿ ਉਹ ਵਾਪਸ ਆ ਕੇ ਰੇਲ ਗੱਡੀ 'ਚ ਬਿਠਾ ਦੇਵੇਗਾ ਪਰ ਕੁੜੀ ਪਹਿਲਾਂ ਆਪਣਾ ਪਤਾ ਦਿੱਲੀ ਦਾ ਦੱਸ ਰਹੀ ਸੀ, ਫਿਰ ਉਹ ਲਖਨਊ ਦਾ ਕਹਿਣ ਲੱਗੀ।

ਬੰਦਾ ਸਿੰਘ ਨੇ ਕਿਹਾ ਜਦੋ ਉਹ ਸਬਜ਼ੀ ਵੇਚਣ ਗਿਆ ਤਾਂ ਅਚਾਨਕ ਕੁਝ ਸਮੇ ਬਾਅਦ ਉਸ ਦੀ ਪਤਨੀ ਦਾ ਫੋਨ ਆਇਆ ਕਿ ਉਕਤ ਕੁੜੀ ਘਰ ਨਹੀਂ ਹੈ… ਨਾ ਹੀ ਆਪਣੀ 6 ਸਾਲ ਦੀ ਬੱਚੀ ਆਂਚਲ ਘਰ 'ਚ ਹੈ। ਜਿਸ ਤੋਂ ਬਾਅਦ ਤੁਰੰਤ ਨਿਹੰਗ ਸਿੰਘ ਘਰ ਆਇਆ ਦੋਵਾਂ ਨੇ ਮਿਲ ਕੇ ਬੱਚੀ ਦੀ ਭਾਲ ਕਰਨੀ ਸ਼ੁਰੂ ਕੀਤੀ ਪਰ ਉਹ ਨਹੀਂ ਮਿਲੀ। ਜਿਸ ਤੋਂ ਬਾਅਦ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ ਗਈ। ਪੁਲਿਸ ਨੇ ਇੱਕ CCTV'ਚ ਦੇਖਿਆ ਕਿ ਕੁੜੀ ਬੱਚੀ ਨੂੰ ਆਪਣੇ ਨਾਲ ਲਿਜਾ ਰਹੀ ਸੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।